Home » COMMUNITY » ਅਮਰੀਕਾ ‘ਚ ਗੋਰਿਆਂ ਨੇ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ
cs

ਅਮਰੀਕਾ ‘ਚ ਗੋਰਿਆਂ ਨੇ ਸਿੱਖ ਵਿਅਕਤੀ ਨਾਲ ਕੀਤੀ ਕੁੱਟਮਾਰ

ਵਾਸ਼ਿੰਗਟਨ – ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਦੋ ਗੋਰਿਆਂ ਨੇ ਨਸਲੀ ਟਿੱਪਣੀ ਕਰਦਿਆਂ ਇੱਕ 50 ਸਾਲਾ ਸਿੱਖ ਵਿਅਕਤੀ ਨਾਲ ਕੁੱਟਮਾਰ ਕੀਤੀ। ਸਿੱਖ ਵਿਅਕਤੀ ਵਿਰੁੱਧ ਨਸਲੀ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ, ”ਤੁਹਾਡਾ ਇੱਥੇ ਸਵਾਗਤ ਨਹੀਂ ਹੈ ਅਤੇ ਆਪਣੇ ਦੇਸ਼ ਵਾਪਸ ਜਾਓ।” ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਬੀਤੇ ਹਫ਼ਤੇ ਕੈਲੀਫੋਰਨੀਆ ‘ਚ ਕੇਏਸ ਅਤੇ ਫੁਟੇ ਰੋਡ ਦੇ ਚੌਰਾਹੇ ‘ਤੇ ਵਾਪਰੀ। ਉਨ੍ਹਾਂ ਨੇ ਨਾ ਸਿਰਫ਼ ਉਸ ਨਾਲ ਕੁੱਟਮਾਰ ਕੀਤੀ, ਬਲਕਿ ਉਸ ਦੀ ਗੱਡੀ ‘ਤੇ ਵੀ ਰੰਗ ਨਾਲ ‘ਆਪਣੇ ਦੇਸ਼ ਵਾਪਸ ਜਾਓ’ ਲਿਖਿਆ।ਸਟੇਨਿਸਲਾਕ ਕਾਊਂਟੀ ਦੇ ਸ਼ੈਰਿਫ ਐਡਮ ਕ੍ਰਿਸਟਿਅਨਸਨ ਨੇ ਦੱਸਿਆ ਇਸ ਹਮਲੇ ਦੀ ਨਫ਼ਰਤ ਅਪਰਾਧ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ।

About Jatin Kamboj