World

ਅਮਰੀਕਾ ‘ਚ ਟਾਟਾ ਵਿਰੁੱਧ ਮੁਕੱਦਮਾ

ਵਾਸ਼ਿੰਗਟਨ, 17 ਅਪ੍ਰੈਲ : ਅਮਰੀਕਾ ‘ਚ ਇੱਕ ਆਈਟੀ ਪ੍ਰੋਫੈਸ਼ਨਲ ਨੇ ਭਾਰਤੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸੇਸ (ਟੀਸੀਐਸ) ਲਿਮਿਟਡ ਦੇ ਵਿਰੁੱਧ ਮੁਕੱਦਮਾ ਕੀਤਾ ਹੈ ਇਹ ਮੁਕੱਦਮਾ ਅਮਰੀਕਾ ‘ਚ ਵੱਡੀ ਗਿਣਤੀ ‘ਚ ਦੱਖਣੀ ਏਸ਼ੀਆਈ ਕਰਮਚਾਰੀਆਂ ਨੂੰ ਭਰਤੀ ਕਰਨ ਦੇ ਵਿਰੁੱਧ ਕੀਤਾ ਗਿਆ ਹੈ ਸਟੀਵਨ ਹੈਲਟ ਪਹਿਲਾਂ ਟੀਸੀਐਸ ‘ਚ ਕੰਮ ਕਰ ਚੁੱਕੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਵੱਡੀ ਮਾਤਰਾ ‘ਚ ਦੱਖਣੀ ਏਸ਼ੀਆਈ ਅਤੇ ਮੁੱਖ ਤੌਰ ‘ਤੇ ਭਾਰਤੀ ਕਰਮਚਾਰੀਆਂ ਨੂੰ ਭਰਤੀ ਕਰ ਅਮਰੀਕੀ ਕਾਨੂੰਨ ਦਾ ਉਲੰਘਣ ਕਰ ਰਹੀ ਹੈ ਇਸ ਨੂੰ ਲੈ ਕੇ ਉਨ੍ਹਾਂ ਨੇ ਸੈਨ ਫਰਾਂਸਿਸਕੋ ਦੀ ਸੰਘੀ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਹੈ ਕੰਪਨੀ ਨੇ ਹੇਲਟ ਦੇ ਦੋਸ਼ੀ ਨੂੰ ਨਿਰਆਧਾਰ ਦੱਸਿਆ ਹੈ ਅਮਰੀਕਾ ‘ਚ ਟਾਟਾ ਲਈ 14 ਹਜ਼ਾਰ ਲੋਕ ਕੰਮ ਕਰਦੇ ਹਨ, ਜਿਨ੍ਹਾਂ ‘ਚੋਂ 95 ਫੀਸਦੀ ਦੱਖਣੀ ਏਸ਼ੀਆਈ ਮੂਲ ਦੇ ਹਨ ਇੱਕ ਖਬਰ ਏਜੰਸੀ ਅਨੁਸਾਰ ਹੇਲਟ ਨੇ ਦੱਸਿਆ ਕਿ ਟਾਟਾ ‘ਚ 20 ਮਹੀਨੇ ਦੀ ਨੌਕਰੀ ਦੌਰਾਨ ਉਨ੍ਹਾਂ ਨੇ ‘ਅਮਰੀਕਾ ਵਿਰੋਧੀ ਭਾਵਨਾਵਾਂ’ ਮਹਿਸੂਸ ਕੀਤੀਆਂ ਉਨ੍ਹਾਂ ਨੇ ਆਪਣੀ ਸ਼ਿਕਾਇਤ ‘ਚ ਇੱਕ ਮੈਨੇਜਰ ਦਾ ਜ਼ਿਕਰ ਕੀਤਾ ਹੈ, ਜਿਸ ਨੇ ਕਥਿਤ ਤੌਰ ‘ਤੇ ਕਿਹਾ ਕਿ ਅਮਰੀਕੀ ਲੋਕ ਲਾਲਚੀ ਹੁੰਦੇ ਹਨ, ਅਤੇ ਮੈਨੂੰ ਅਮਰੀਕੀਆਂ ਨਾਲ ਕੰਮ ਕਰਨਾ ਪਸੰਦ ਨਹੀਂ ਹੈ ਪਰ ਟੀਸੀਐਸ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀ ਭਰਤੀ ਕਰਦੇ ਸਮੇਂ ਦੇਸ਼ ਜਾਂ ਨਸਲ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕੀਤਾ ਜਾਂਦਾ ਹੈ