Home » FEATURED NEWS » ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਲੱਗਿਆ 20 ਲੱਖ ਡਾਲਰ ਦਾ ਜ਼ੁਰਮਾਨਾ
dt

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਲੱਗਿਆ 20 ਲੱਖ ਡਾਲਰ ਦਾ ਜ਼ੁਰਮਾਨਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਡੋਨਾਲਡ ਟਰੰਪ ਨੇ ਅਪਣੀ ਚੈਰੀਟੀ ਫਾਂਊਡੇਸ਼ਨ ਦਾ ਪੈਸਾ 2016 ਸੰਸਦੀ ਚੋਣ ਪ੍ਰਚਾਰ ਵਿਚ ਖਰਚ ਕੀਤਾ ਸੀ। ਨਿਊਯਾਰਕ ਅਟਾਰਨੀ ਜਨਰਲ ਲੇਟੀਟੀਆ ਜੇਮਸ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੇ ਚੈਰੀਟੀ ਸੰਸਥਾਵਾਂ ਦਾ ਪੈਸਾ ਚੋਣ ਪ੍ਰਚਾਰ ਵਿਚ ਖਰਚ ਕੀਤਾ ਸੀ।ਇਸ ਲਈ ਉਹਨਾਂ ‘ਤੇ 2 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਦਰਅਸਲ ਜੂਨ 2018 ਵਿਚ ਟਰੰਪ ਫਾਂਊਡੇਸ਼ਨ ‘ਤੇ ਅਰੋਪ ਲਗਾਇਆ ਗਿਆ ਸੀ ਕਿ ਇਸ ਦਾ ਪੈਸਾ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਨਿੱਜੀ, ਵਪਾਰਕ ਅਤੇ ਸਿਆਸੀ ਹਿੱਤਾਂ ਵਿਚ ਲਗਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਨੇ ਅਰੋਪ ਸਵੀਕਾਰ ਕਰ ਲਿਆ ਸੀ।ਸੁਣਵਾਈ ਦੌਰਾਨ ਜਜ ਸੈਲੀਅਨ ਸਕਰਾਪੁਲਾ ਨੇ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਟਰੰਪ ਫਾਂਊਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ ਅਤੇ ਇਸ ਫਾਂਊਡੇਸ਼ਨ ਦੇ ਬਾਕੀ ਬਚੇ ਫੰਡ ਨੂੰ ਹੋਰ ਗੈਰ-ਲਾਭਕਾਰੀ ਸੰਗਠਨਾਂ ਵਿਚ ਵੰਡ ਦਿੱਤਾ ਜਾਵੇ। ਅਟਾਰਨੀ ਜਨਰਲ ਜੇਮਸ ਵੱਲੋਂ ਦਰਜ ਇਸ ਮੁਕੱਦਮੇ ਵਿਚ ਰਾਸ਼ਟਰਪਤੀ ਟਰੰਪ ‘ਤੇ 2.8 ਮਿਲੀਅਨ ਦਾ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਗਈ ਸੀ ਪਰ ਜੱਜ ਸਕਰਾਪੁਲਾ ਨੇ 20 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ।

About Jatin Kamboj