Home » News » AUSTRALIAN NEWS » ਅਲੀਸ਼ੇਰ ਦੇ ਪਰਿਵਾਰ ਨੇ ਕਿਹਾ- ‘ਮਨਮੀਤ ਨੂੰ ਇਨਸਾਫ ਨਹੀਂ ਮਿਲਿਆ ਸਗੋਂ ਦੂਜੀ ਵਾਰ ਕਤਲ ਹੋਇਆ’
ju

ਅਲੀਸ਼ੇਰ ਦੇ ਪਰਿਵਾਰ ਨੇ ਕਿਹਾ- ‘ਮਨਮੀਤ ਨੂੰ ਇਨਸਾਫ ਨਹੀਂ ਮਿਲਿਆ ਸਗੋਂ ਦੂਜੀ ਵਾਰ ਕਤਲ ਹੋਇਆ’

ਬ੍ਰਿਸਬੇਨ – ਆਸਟ੍ਰੇਲੀਆ ‘ਚ 28 ਅਕਤੂਬਰ 2016 ਨੂੰ ਸੰਗਰੂਰ ਦੇ ਰਹਿਣ ਵਾਲੇ ਮਨਮੀਤ ਅਲੀਸ਼ੇਰ ਦਾ ਕਤਲ ਕਰ ਦਿੱਤਾ ਗਿਆ। ਬ੍ਰਿਸਬੇਨ ਕੋਰਟ ਮਨਮੀਤ ਦੇ ਦੋਸ਼ੀ ਐਨਥਨੀ ਓ ਡੋਨੋਹੀਊ ਨੂੰ ਮੈਂਟਲ ਕਰਾਰ ਦੇ ਕੇ 10 ਸਾਲ ਲਈ ‘ਮੈਂਟਲ ਵਾਰਡ’ ਵਿਚ ਰੱਖਣ ਦੇ ਹੁਕਮ ਦਿੱਤੇ ਹਨ। ਕੋਰਟ ਦੇ ਇਸ ਫੈਸਲੇ ਤੋਂ ਮਨਮੀਤ ਦਾ ਪਰਿਵਾਰ ਸਤੁੰਸ਼ਟ ਨਹੀਂ ਹੈ। ਮਨਮੀਤ ਦੇ ਭਰਾ ਅਮਿਤ ਅਲੀਸ਼ੇਰ ਅਤੇ ਪਿਤਾ ਰਾਮ ਸਰੂਪ ਅਤੇ ਪਰਿਵਾਰਕ ਮਿੱਤਰ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਕੋਰਟ ਨੇ ਦੋਸ਼ੀ ਨੂੰ ਵਿਸ਼ੇਸ਼ ਸਹੂਲਤਾਂ ਵਾਲੇ ਮੈਂਟਲ ਵਾਰਡ ‘ਚ ਭੇਜ ਦਿੱਤਾ ਹੈ, ਜਿੱਥੇ ਦੋਸ਼ੀ ਨੂੰ ਚੰਗੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਕੋਰਟ ਨੇ ਇਸ ਮਾਮਲੇ ਨੂੰ ਬੇਰਹਿਮ ਕਤਲ ਦਾ ਜ਼ੁਰਮ ਤਕ ਨਹੀਂ ਮੰਨਿਆ। ਜਿਵੇਂ ਅਸੀਂ ਮਨਮੀਤ ਦੀ ਮੌਤ ਨੂੰ ਨਹੀਂ ਭੁਲਾ ਸਕਦੇ, ਉਂਝ ਹੀ ਇਸ ਫੈਸਲੇ ਨੂੰ ਨਹੀਂ ਭੁੱਲ ਸਕਦੇ। ਸਾਡੇ ਲਈ ਇਹ ਇਨਸਾਫ ਨਹੀਂ ਸਗੋਂ ਸਾਨੂੰ ਲੱਗਦਾ ਹੈ ਕਿ ਮਨਮੀਤ ਦਾ ਦੂਜੀ ਵਾਰ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮਨਮੀਤ ਬ੍ਰਿਸਬੇਨ ਵਿਚ ਬੱਸ ਡਰਾਈਵਰ ਸੀ। 28 ਅਕਤੂਬਰ 2016 ਦੇ ਉਸ ਮਨਹੂਸ ਦਿਨ ਨੂੰ ਉਸ ਦਾ ਪਰਿਵਾਰ ਕਦੇ ਨਹੀਂ ਭੁਲਾ ਸਕਦਾ। ਦੋਸ਼ੀ ਐਨਥਨੀ ਨੇ ਮਨਮੀਤ ‘ਤੇ ਜਲਣਸ਼ੀਲ ਪਦਾਰਥ ਸੁੱਟ ਕੇ ਬੱਸ ਨੂੰ ਅੱਗ ਲਾ ਦਿੱਤੀ ਸੀ। ਘਟਨਾ ਦੇ ਸਮੇਂ ਮਨਮੀਤ ਬੱਸ ‘ਚੋਂ ਯਾਤਰੀਆਂ ਨੂੰ ਉਤਾਰ ਰਿਹਾ ਸੀ। ਦੋਸ਼ੀ ਦੇ ਇਸ ਹਮਲੇ ਕਾਰਨ ਬੱਸ ਨੂੰ ਅੱਗ ਲੱਗ ਗਈ ਸੀ ਅਤੇ ਇਸ ਘਟਨਾ ਵਿਚ ਮਨਮੀਤ ਦੀ ਮੌਤ ਹੋ ਗਈ। ਇਸ ਘਟਨਾ ਨਾਲ ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ‘ਚ ਰੋਸ ਸੀ। ਹੁਣ ਕੋਰਟ ਵਲੋਂ ਆਏ ਫੈਸਲੇ ਨੇ ਉਸ ਦੇ ਪਰਿਵਾਰ ਨੂੰ ਹੋਰ ਦੁੱਖੀ ਕਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਮਨਮੀਤ 8 ਸਾਲ ਪਹਿਲਾਂ ਸੰਗਰੂਰ ਤੋਂ ਆਸਟ੍ਰੇਲੀਆ ਗਿਆ ਸੀ। ਉਹ ਮਹਜ ਅਜੇ 28 ਸਾਲ ਦਾ ਸੀ।

About Jatin Kamboj