Home » FEATURED NEWS » ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ
lkRAHUL-255x300

ਅਸ਼ਲੀਲ ਟਿੱਪਣੀਆਂ ਦਾ ਮਾਮਲਾ: ਪਾਂਡਿਆ ਅਤੇ ਰਾਹੁਲ ਨੂੰ ਨੋਟਿਸ ਜਾਰੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕਟ ਖਿਡਾਰੀਆਂ ਹਾਰਦਿਕ ਪਾਂਡਿਆ ਅਤੇ ਲੋਕੇਸ਼ ਰਾਹੁਲ ਨੂੰ ਇਕ ਟੀਵੀ ਸ਼ੋਅ ਵਿਚ ਔਰਤਾਂ ਪ੍ਰਤੀ ਘਟੀਆ ਟਿਪਣੀ ਕਰਨ ’ਤੇ ਨੋਟਿਸ ਜਾਰੀ ਕਰ ਦਿੱਤਾ ਹੈ। ਇਨ੍ਹਾਂ ਟਿੱਪਣੀਆਂ ਦੀ ਹੋਈ ਸਖਤ ਆਲੋਚਨਾ ਬਾਅਦ ਖਿਡਾਰੀਆਂ ਦੇ ਅਜਿਹੇ ਸ਼ੋਆਂ ਦੇ ਵਿਚ ਸ਼ਾਮਲ ਹੋਣ ਉੱਤੇ ਵੀ ਪਾਬੰਦੀ ਲੱਗ ਸਕਦੀ ਹੈ। ‘ਕਾਫੀ ਵਿਦ ਕਰਨ’ ਟੀਵੀ ਸ਼ੋਅ ਉੱਤੇ ਪਾਂਡਿਆ ਦੀਆਂ ਕੀਤੀਆਂ ਟਿੱਪਣੀ ਦਾ ਲੋਕਾਂ ਨੇ ਕਾਫੀ ਬੁਰਾ ਮਨਾਇਆ ਹੈ। ਇਨ੍ਹਾਂ ਨੂੰ ਅਸ਼ਲੀਲ ਕਰਾਰ ਦਿੱਤਾ ਗਿਆ ਹੈ। ਬਾਅਦ ਵਿਚ ਉਨ੍ਹਾਂ ਨੇ ਮੁਆਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਹ ਸ਼ੋਅ ਦੌਰਾਨ ਭਾਵਨਾਵਾਂ ਦੇ ਵਹਿਣ ਵਿਚ ਵਹਿ ਗਏ ਸਨ। ਦੂਜੇ ਪਾਸੇ ਰਾਹੁਲ ਨੇ ਟਿੱਪਣੀਆਂ ਬਾਰੇ ਕੋਈ ਜਵਾਬ ਨਹੀਂ ਦਿੱਤਾ। ਬੀਸੀਸੀਆਈ ਦਾ ਕੰਮਕਾਜ਼ ਦੇਖ ਰਹੇ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਚੇਅਰਮੈਨ ਵਿਨੋਦ ਰਾਏ ਨੇ ਏਜੰਸੀ ਨੂੰ ਦੱਸਿਆ,‘ ਉਨ੍ਹਾਂ ਨੇ ਹਾਰਦਿਕ ਪੰਡਯ ਅਤੇ ਲੋਕੇਸ਼ ਰਾਹੁਲ ਨੂੰ ਟਿੱਪਣੀਆਂ ਦੇ ਲਈ ‘ਕਾਰਨ ਦੱਸੋ’ ਨੋਟਿਸ ਭੇਜੇ ਹਨ। ਉਨ੍ਹਾਂ ਨੂੰ ਸਪਸ਼ਟੀਕਰਨ ਦੇ ਲਈ 24 ਘੰਟੇ ਦਾ ਸਮਾਂ ਦਿੱਤਾ ਹੈ। ਪਾਂਡਿਆ ਨੇ ਟਵਿਟਰ ਉੱਤੇ ਪੋਸਟ ਪਾਈ ਹੈ ਕਿ ਉਹ ਆਪਣੀਆਂ ਟਿੱਪਣੀਆਂ ਲਈ ਹਰ ਉਸ ਕਿਸੇ ਤੋਂ ਮੁਆਫੀ ਚਾਹੁੰਦਾ ਹੈ, ਜਿਸ ਦੇ ਦਿਲ ਨੂੰ ਠੇਸ ਲੱਗੀ ਹੈ।

About Jatin Kamboj