Home » FEATURED NEWS » ਅਸ਼ਲੀਲ ਫੋਟੋ ਭੇਜਣ ਦੇ ਦੋਸ਼ `ਚ ਗ੍ਰਿਫਤਾਰ ਗਾਇਕ ਮੀਕਾ ਰਿਹਾਅ
mk

ਅਸ਼ਲੀਲ ਫੋਟੋ ਭੇਜਣ ਦੇ ਦੋਸ਼ `ਚ ਗ੍ਰਿਫਤਾਰ ਗਾਇਕ ਮੀਕਾ ਰਿਹਾਅ

ਸੰਯੁਕਤ ਅਰਬ ਅਮੀਰਾਤ – `ਚ ਗ੍ਰਿਫਤਾਰ ਹੋਏ ਗਾਇਕ ਮੀਕਾ ਸਿੰਘ ਨੂੰ ਭਾਰਤੀ ਦੂਤਾਵਾਸ ਦੀ ਦਖਲਅੰਦਾਜ਼ੀ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ `ਤੇ ਯੂਏਈ `ਚ ਬ੍ਰਾਜੀਲ ਦੀ 17 ਸਾਲਾ ਮਾਡਲ ਨੇ ਕਥਿਤ ਤੌਰ `ਤੇ ਅਸ਼ਲੀਲ ਫੋਟੋ ਭੇਜਣ ਦਾ ਦੋਸ਼ ਲਗਾਉਂਦੇ ਹੋਏ ਸਿ਼ਕਾਇਤ ਦਰਜ ਕਰਵਾਈ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸੰਯੁਕਤ ਅਰਬ ਅਮੀਰਾਤ (ਯੂਏਈ) `ਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਦੱਸਿਆ ਕਿ ਅਬੂ ਧਾਬੀ `ਚ ਭਾਰਤੀ ਦੂਤਾਵਾਸ ਦੀ ਦਖਲਅੰਦਾਜੀ ਦੇ ਬਾਅਦ ਮੀਕਾ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਵੈਬਸਾਈਟ ‘ਗਲਫ ਨਿਊਜ਼ ਡਾਟ ਕਾਮ’ ਮੁਤਾਬਕ ਸੂਰੀ ਨੇ ਕਿਹਾ ਕਿ ਮੀਕਾ ਨੂੰ ਬਾਅਦ `ਚ ਅਦਾਲਤ `ਚ ਪੇਸ਼ ਕੀਤਾ ਜਾ ਸਕਦਾ ਹੈ। ਭਾਰਤੀ ਰਾਜਦੂਤ ਨੇ ਦੱਸਿਆ ਕਿ ਭਾਵੇਂ ਮੀਕਾ ਨੂੰ ਦੁਬਈ `ਚ ਗ੍ਰਿਫਤਾਰ ਕੀਤਾ ਗਿਆ ਸੀ, ਪ੍ਰੰਤੂ ਪੁਲਿਸ ਉਨ੍ਹਾਂ ਨੂੰ ਅਬੂ ਧਾਬੀ ਲੈ ਕੇ ਗਈ ਕਿਉਂਕਿ ਸਿ਼ਕਾਇਤ ਕਰਤਾ ਕੋਲ ਅਬੂ ਧਾਬੀ ਰਹਿਣ ਦਾ ਵੀਜਾ ਸੀ।

About Jatin Kamboj