Home » COMMUNITY » ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਲਈ ਚਲਾਈ ਜਾਵੇ ਰੋਜ਼ਾਨਾ ਵਿਸ਼ੇਸ਼ ਟਰੇਨ – ਐਸ.ਜੀ.ਪੀ.ਸੀ.
sgp

ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਲਈ ਚਲਾਈ ਜਾਵੇ ਰੋਜ਼ਾਨਾ ਵਿਸ਼ੇਸ਼ ਟਰੇਨ – ਐਸ.ਜੀ.ਪੀ.ਸੀ.

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਇੱਥੇ ਹੋਈ ਬੈਠਕ ‘ਚ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਅੰਮ੍ਰਿਤਸਰ ਤੋਂ ਜਗਨਨਾਥ ਪੁਰੀ ਲਈ ਰੋਜ਼ਾਨਾ ਵਿਸ਼ੇਸ਼ ਟਰੇਨ ਚਲਾਈ ਜਾਵੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ‘ਚ ਹੋਈ ਇਸ ਮੀਟਿੰਗ ਦੌਰਾਨ ਜਨਵਰੀ ‘ਚ ਪੰਜਾਬ ਭਰ ‘ਚ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ 13 ਜਨਵਰੀ ਤੋਂ ਸ਼ੁਰੂ ਕੀਤੇ ਜਾਣਗੇ।

About Jatin Kamboj