Home » FEATURED NEWS » ਅੱਗੇ ਵੀ ਪਾਕਿਸਤਾਨੀ ਝੰਡਾ ਲਹਿਰਾਵਾਂਗੇ : ਆਸੀਆ ਅੰਦਰਾਬੀ
article23059

ਅੱਗੇ ਵੀ ਪਾਕਿਸਤਾਨੀ ਝੰਡਾ ਲਹਿਰਾਵਾਂਗੇ : ਆਸੀਆ ਅੰਦਰਾਬੀ

ਸ੍ਰੀਨਗਰ, 16 ਅਪ੍ਰੈਲ : ਜੰਮੂ ਕਸ਼ਮੀਰ ਦੀ ਵੱਖਵਾਦੀ ਨੇਤਾ ਅਤੇ ਦੁਖਤਰਾਨ-ਏ-ਮਿਲਲਤ ਦੀ ਮੁਖੀ ਆਸੀਆ ਅੰਦਰਾਬੀ ਨੇ ਆਪਣੇ ਵਿਵਾਦਤ ਬਿਆਨ ‘ਚ ਸਾਫ਼ ਕਿਹਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ ਜਦੋਂ ਵੀ ਮੌਕਾ ਮਿਲੇਗਾ ਅਸੀਂ ਇਥੇ ਪਾਕਿਸਤਾਨ ਦਾ ਝੰਡਾ ਲਹਿਰਾਵਾਂਗੇ ਆਸੀਆ ਵੱਖਵਾਦੀ ਔਰਤ ਵਿੰਗ ਦੀ ਨੇਤਾ ਹੈ ਆਸੀਆ ਨੇ 23 ਮਾਰਚ ਨੂੰ ਪਾਕਿਸਤਾਨ ਦਿਵਸ ਮਨਾਇਆ ਸੀ ਜੰਮੂ ਕਸ਼ਮੀਰ ਦੇ ਵੱਖਵਾਦੀ ਨੇਤਾ ਆਸ਼ਿਕ ਹੁਸੈਨ ਫਕਤੂ ਦੀ ਪਤਨੀ ਆਸੀਆ ਨੇ ਮਸਰੱਤ ਆਲਮ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਨਾਅਰੇ ਲਗਾ ਕੇ ਕੁਝ ਵੀ ਗ਼ਲਤ ਨਹੀਂ ਕੀਤਾ ਆਸੀਆ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਰਕਾਰ ਸਾਨੂੰ ਕੈਦ ਕਰ ਸਕਦੀ ਹੈ ਸਾਡੀਆਂ ਭਾਵਨਾਵਾਂ ਨੂੰ ਨਹੀਂ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਸ੍ਰੀਨਗ ‘ਚ ਵੱਖਵਾਦੀ ਨੇਤਾਵਾਂ ਦੇ ਸਮਰਥਨ ‘ਚ ਇੱਕ ਰੈਲੀ ਦਾ ਆਯੋਜਨ ਹੋਇਆ ਸੀ ਰੈਲੀ ਦੀ ਅਗਵਾਈ ਮਸਰੱਤ ਆਲਮ ਨੇ ਕੀਤੀ ਸੀ ਰੈਲੀ ‘ਚ ਪਾਕਿਸਤਾਨ ਦੇ ਝੰਡੇ ਲਹਿਰਾ ਕੇ ਨਾਅਰੇ ਲਗਾਏ ਗਏ ਸਨ ਇਸ ਘਟਨਾ ‘ਤੇ ਕੇਂਦਰ ਸਰਕਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ‘ਚ ਸ਼ਾਮਲ ਮਸਰੱਤ ਆਲਮ ਅਤੇ ਕਈ ਹੋਰ ਵੱਖਵਾਦੀ ਨੇਤਾਵਾਂ ਵਰੁੱਧ ਕਾਰਵਾਈ ਕਰਨ ਨੂੰ ਕਿਹਾ ਹੈ.

About Jatin Kamboj