Home » News » SPORTS NEWS » ਆਈਸੀਸੀ ਨੇ ਜਾਰੀ ਕੀਤੀ ਵਰਲਡ-11 ਦੀ ਟੀਮ
wc

ਆਈਸੀਸੀ ਨੇ ਜਾਰੀ ਕੀਤੀ ਵਰਲਡ-11 ਦੀ ਟੀਮ

ਨਵੀਂ ਦਿੱਲੀ : ਇੰਗਲੈਂਡ ਅਤੇ ਵੇਲਜ਼ ‘ਚ ਐਤਵਾਰ ਨੂੰ ਖ਼ਤਮ ਹੋਏ ਆਈਸੀਸੀ ਵਿਸ਼ਵ ਕ੍ਰਿਕਟ ਦੇ 12ਵੇਂ ਐਡੀਸ਼ਨ ਤੋਂ ਬਾਅਦ ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦੀ ਘੋਸ਼ਣਾ ਕੀਤੀ ਹੈ। ਇਸ ਟੀਮ ‘ਚ ਭਾਰਤ ਦੇ ਸਿਰਫ਼ ਦੋ ਖਿਡਾਰੀਆਂ ਨੂੰ ਥਾਂ ਮਿਲੀ ਹੈ ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੂੰ ਇਸ ਟੀਮ ‘ਚ ਥਾਂ ਨਹੀਂ ਮਿਲੀ ਹੈ। ਭਾਰਤ ਵੱਲੋਂ ਇਸ ਟੂਰਨਾਮੈਂਟ ‘ਚ ਸ਼ਾਨਦਾਰ ਫ਼ਾਰਮ ‘ਚ ਰਹੇ ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਟੀਮ ‘ਚ ਥਾਂ ਮਿਲੀ ਹੈ।ਆਈਸੀਸੀ ਨੇ ਆਪਣੀ ਵਿਸ਼ਵ ਕੱਪ ਟੀਮ ਦਾ ਕਪਤਾਨ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਚੁਣਿਆ ਹੈ। ਇਸ ਟੀਮ ‘ਚ ਸੱਭ ਤੋਂ ਵੱਧ 4 ਖਿਡਾਰੀ ਇੰਗਲੈਂਡ ਤੋਂ, ਭਾਰਤ 2, ਆਸਟ੍ਰੇਲੀਆ 2, ਬੰਗਲਾਦੇਸ਼ 1 ਅਤੇ ਨਿਊਜ਼ੀਲੈਂਡ ਦੇ 3 ਖਿਡਾਰੀ ਸ਼ਾਮਲ ਹਨ। ਹਾਲਾਂਕਿ ਟਰੈਂਟ ਬੋਲਟ ਨੂੰ 12ਵੇਂ ਖਿਡਾਰੀ ਵਜੋਂ ਇਸ ਟੀਮ ‘ਚ ਥਾਂ ਮਿਲੀ ਹੈ। ਆਈਸੀਸੀ ਨੇ ਆਪਣੀ ਟੀਮ ‘ਚ ਉਨ੍ਹਾਂ ਖਿਡਾਰੀਆਂ ਨੂੰ ਚੁਣਿਆ ਹੈ, ਜਿਨ੍ਹਾਂ ਨੇ 7 ਹਫ਼ਤੇ ਤਕ ਚੱਲੇ ਇਸ ਟੂਰਨਾਮੈਂਟ ‘ਚ ਆਪਣੇ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ। ਟੀਮ ‘ਚ ਬੇਨ ਸਟੋਕਸ ਅਤੇ ਸ਼ਾਕਿਬ ਅਲ ਹਸਨ ਨੂੰ ਆਲਰਾਊਂਡਰ ਵਜੋਂ ਸ਼ਾਮਲ ਕੀਤਾ ਗਿਆ ਹੈ।

About Jatin Kamboj