Home » News » SPORTS NEWS » ਆਈ.ਪੀ.ਐੱਲ. 2020 ‘ਚ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕਰਨਗੇ ਧੋਨੀ
dd

ਆਈ.ਪੀ.ਐੱਲ. 2020 ‘ਚ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕਰਨਗੇ ਧੋਨੀ

ਚੇਨਈ : ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਵਿਚ ਹਾਰ ਤੋਂ ਬਾਅਦ ਧੋਨੀ ਦੇ ਸੰਨਿਆਸ ‘ਤੇ ਲਗਾਤਾਰ ਸਵਾਲ ਉੱਠ ਰਹੇ ਹਨ ਪਰ ਮੌਜੂਦਾ ਰੀਪੋਰਟ ਮੁਤਾਬਕ ਅਜਿਹਾ ਕੁਝ ਨਹੀਂ ਹੋਇਆ ਹੈ। ਮਹਿੰਦਰ ਸਿੰਘ ਧੋਨੀ ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਨਹੀਂ ਲੈ ਰਹੇ ਹਨ। ਇਸ ਗਲ ਦਾ ਪ੍ਰਗਟਾਵਾ ਹੋ ਗਿਆ ਹੈ। ਰੀਪੋਰਟਸ ਮੁਤਾਬਕ ਧੋਨੀ ਅਗਲੇ ਸਾਲ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਲਈ ਆਈ. ਪੀ. ਐੱਲ. ਖੇਡਦੇ ਦਿਸਣਗੇ। ਭਾਂਵੇ ਹੀ ਧੋਨੀ ਦੀ ਉਮਰ 38 ਸਾਲ ਕਿਉਂ ਨਾ ਹੋ ਗਈ ਹੋਵੇ। ਸੰਨਿਆਸ ਲੈਣ ਦੀਆਂ ਅਫਵਾਹਾਂ ਨੂੰ ਕਿਨਾਰੇ ਕਰਦਿਆਂ ਚੇਨਈ ਸੁਪਰ ਕਿੰਗਜ਼ ਦੇ ਅਧਿਕਾਰੀ ਨੇ ਕਿਹਾ ਕਿ ਧੋਨੀ ਆਈ. ਪੀ. ਐੱਲ. 2020 ਵਿਚ ਟੀਮ ਦੀ ਅਗਵਾਈ ਕਰਨਗੇ। ਚੋਟੀ ਦਰਜਾ ਅਧਿਕਾਰੀ ਦਾ ਕਹਿਣਾ ਹੈ ਕਿ ਧੋਨੀ ਨੂੰ ਲੈ ਕੇ ਗੱਲਾਂ ਕੁਝ ਵੀ ਚੱਲ ਰਹੀਆਂ ਹੋਣ ਪਰ ਧੋਨੀ ਅਗਲੇ ਸਾਲ ਸਾਡੇ ਲਈ ਖੇਡਣਗੇ। ਅਜਿਹਾ ਕਿਹਾ ਜਾ ਸਕਦਾ ਹੈ ਕਿ ਧੋਨੀ ਫਿਲਹਾ ਕ੍ਰਿਕਟ ਤੋਂ ਸੰਨਿਆਸ ਨਹੀਂ ਲੈ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕਹਿ ਚੁੱਕੇ ਹਨ ਕਿ ਧੋਨੀ ਨੇ ਸੰਨਿਆਸ ਦੇ ਬਾਰੇ ਅਜੇ ਕੁਝ ਨਹੀਂ ਦਸਿਆ ਹੈ।

About Jatin Kamboj