Home » ENTERTAINMENT » Punjabi Movies » ‘ਆਟੇ ਦੀ ਚਿੜੀ’ ਦਾ ਪੋਸਟਰ ਰਿਲੀਜ਼
at

‘ਆਟੇ ਦੀ ਚਿੜੀ’ ਦਾ ਪੋਸਟਰ ਰਿਲੀਜ਼

ਜਲੰਧਰ – ‘ਆਟੇ ਦੀ ਚਿੜੀ’ ਇਕ ਨਾਂ ਜੋ ਸਾਡੇ ਪੰਜਾਬ ਦੇ ਵਿਰਸੇ ਦਾ ਬਹੁਤ ਹੀ ਅਹਿਮ ਹਿੱਸਾ ਸੀ, ਜਿਸ ਬਾਰੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਪਤਾ ਵੀ ਨਹੀਂ ਹੋਵੇਗਾ। ਪਰ ਇਸ ਵਾਰ ਪ੍ਰਸਿੱਧ ਡਾਇਰੈਕਟਰ ਹੈਰੀ ਭੱਟੀ ਇਕ ਨਵੀਂ ਫਿਲਮ ‘ਆਟੇ ਦੀ ਚਿੜੀ’ ਲੈ ਕੇ ਆ ਰਹੇ ਹਨ ਜਿਸ ‘ਚ ਉਹ ਆਪਣੇ ਪੰਜਾਬੀ ਵਿਰਸੇ ਦੀ ਭੁੱਲੇ ਵਿਰਸੇ ਦੀ ਮਹੱਤਤਾ ਨੂੰ ਦਿਖਾਉਣਗੇ। ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਇਸ ਫਿਲਮ ‘ਚ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਬਿਨਾਂ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖਾਸ ਕਿਰਦਾਰ ਨਿਭਾਉਣਗੇ। ਸ਼ਨੀਵਾਰ ਨੂੰ, ਇਸ ਫਿਲਮ ਦੇ ਪ੍ਰੋਡਿਊਸਰਾਂ ਨੇ ਇਸਦਾ ਪੋਸਟਰ ਰਿਲੀਜ਼ ਕੀਤਾ ਗਿਆ। ਬਿਨਾਂ ਕਿਸੇ ਐਲਾਨ ਦੇ ਉਨ੍ਹਾਂ ਨੇ ਇਹ ਪੋਸਟਰ ਅੰਮ੍ਰਿਤ ਮਾਨ ਅਤੇ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਨਿਸ਼ਾ ਬਾਨੋ, ਰਾਜੂ ਵਰਮਾ ਨੂੰ ਸਰਪ੍ਰਾਈਜ਼ ਦੇ ਰੂਪ ‘ਚ ਪੇਸ਼ ਕੀਤਾ। ਇਸ ਪੋਸਟਰ ਰਿਲੀਜ਼ ਬਾਰੇ ‘ਚ ਅੰਮ੍ਰਿਤ ਮਾਨ ਨੇ ਕਿਹਾ ਕਿ ਮੈਂ ਇਸ ਫਿਲਮ ਨਾਲ ਜੁੜੀ ਹਰ ਇਕ ਚੀਜ਼ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ। ਕਾਫੀ ਟਾਈਮ ਤੋਂ ਅਸੀਂ ਇਸਦੇ ਪੋਸਟਰ ਰਿਲੀਜ਼ ਨੂੰ ਲੈ ਕੇ ਵਿਚਾਰ ਕਰ ਰਹੇ ਸੀ। ਪਰ ਕੱਲ ਇਨ੍ਹਾਂ ਨੇ ਮੈਨੂੰ ਅਚਾਨਕ ਬੁਲਾਇਆ ਅਤੇ ਇਹ ਪੋਸਟਰ ਪੇਸ਼ ਕੀਤਾ। ਫਿਲਮ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਅਸੀਂ ਪੋਸਟਰ ਡਿਜ਼ਾਈਨ ਬਾਰੇ ਬਹੁਤ ਚਰਚਾ ਕੀਤੀ ਤੇ ਅਖੀਰ ਇਸ ਨਤੀਜੇ ‘ਤੇ ਪਹੁੰਚੇ। ਪਰ ਇਸਨੂੰ ਦਰਸ਼ਕਾਂ ਦੇ ਸਨਮੁਖ ਦੇਣ ਤੋਂ ਪਹਿਲਾਂ ਅਸੀਂ ਉਨ੍ਹਾਂ ਲੋਕਾਂ ਦਾ ਹੁੰਗਾਰਾ ਦੇਖਣਾ ਚਾਹੁੰਦੇ ਸੀ ਜੋ ਫਿਲਮ ਨਾਲ ਜੁੜੇ ਹੋਏ ਹਨ। ਇਸ ਲਈ ਅਸੀਂ ਇਹ ਪੋਸਟਰ ਪਹਿਲਾਂ ਅੰਮ੍ਰਿਤ ਮਾਨ ਅਤੇ ਕਰਮਜੀਤ ਅਨਮੋਲ ਨੂੰ ਪੇਸ਼ ਕੀਤਾ ਅਤੇ ਉਨ੍ਹਾਂ ਦੇ ਜਵਾਬ ਨੇ ਸਾਡਾ ਹੌਂਸਲਾ ਹੋਰ ਵੀ ਵਧਾ ਦਿੱਤਾ ਹੈ ਕਿ ਲੋਕ ਇਸਨੂੰ ਯਕੀਨਨ ਪਸੰਦ ਕਰਨਗੇ। ਇਹ ਫਿਲਮ ਸੰਸਾਰਭਰ ‘ਚ ਮੁਨੀਸ਼ ਸਾਹਨੀ ਦੀ ਕੰਪਨੀ ‘ਓਮਜੀ ਗਰੁੱਪ’ ਵਲੋਂ ਡਿਸਟ੍ਰੀਬਿਊਟ ਕੀਤੀ ਜਾਵੇਗੀ। ਫਿਲਮ 19 ਅਕਤੂਬਰ 2018 ਨੂੰ ਸਿਨੇਮਾਘਰਾਂ ‘ਚ ਪ੍ਰਦਰਸ਼ਿਤ ਹੋਵੇਗੀ।

About Jatin Kamboj