Home » FEATURED NEWS » ‘ਆਪ’ ਦੀ ਜਿੱਤ ‘ਤੇ ਊਧਵ ਦਾ ਤੰਜ : ਕਿਹਾ, ਮਨ ਨਹੀਂ ਜਨ ਦੀ ਬਾਤ ਚਾਹੁੰਦੇ ਨੇ ਲੋਕ!
11

‘ਆਪ’ ਦੀ ਜਿੱਤ ‘ਤੇ ਊਧਵ ਦਾ ਤੰਜ : ਕਿਹਾ, ਮਨ ਨਹੀਂ ਜਨ ਦੀ ਬਾਤ ਚਾਹੁੰਦੇ ਨੇ ਲੋਕ!

ਮੁੰਬਈ : ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੂੰਝਾਫੇਰੂ ਜਿੱਤ ਬਾਅਦ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ ਹੈ। ਇਸ ਜਿੱਤ ਦੀ ਗੂੰਜ ਦਿੱਲੀ ਦੇ ਨਾਲ-ਨਾਲ ਪੰਜਾਬ ਅੰਦਰ ਵੀ ਵਿਖਾਈ ਦੇ ਰਹੀ ਹੈ। ਪੰਜਾਬ ਅੰਦਰ ਵੱਡੀ ਗਿਣਤੀ ‘ਚ ‘ਆਪ’ ਸਮਰਥਕਾਂ ਵਲੋਂ ਢੋਲ-ਢਮੱਕੇ ਨਾਲ ਖ਼ੁਸ਼ੀ ਦਾ ਇਜ਼ਾਹਰ ਕੀਤਾ ਜਾ ਰਿਹਾ। ਇਸੇ ਤਰ੍ਹਾਂ ਵੱਖ ਵੱਖ ਸਿਆਸੀ ਆਗੂਆਂ ਵਲੋਂ ਵੀ ਅਰਵਿੰਦ ਕੇਜਰੀਵਾਲ ਵੱਲ ਵਧਾਈਆਂ ਭੇਜੀਆਂ ਜਾ ਰਹੀਆਂ ਹਨ। ਇਸੇ ਤਹਿਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਕੇਜਰੀਵਾਲ ਨੂੰ ਵਧਾਈ ਦਿਤੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੇ ਦੱਸ ਦਿਤਾ ਹੈ ਕਿ ਦੇਸ਼ ‘ਮਨ ਦੀ ਬਾਤ’ ਨਾਲ ਨਹੀਂ ਬਲਕਿ ‘ਜਨ ਕੀ ਬਾਤ’ ਨਾਲ ਚੱਲਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਕੇਜਰੀਵਾਲ ਨੂੰ ਅਤਿਵਾਦੀ ਤਕ ਕਿਹਾ ਗਿਆ ਪਰ ਫਿਰ ਵੀ ਉਹ ਕੇਜਰੀਵਾਲ ਨੂੰ ਹਰਾਉਣ ਵਿਚ ਕਾਮਯਾਬ ਨਹੀਂ ਹੋ ਸਕੀ। ਊਧਵ ਦੇ ਇਸ ਤੰਜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸੇਧਿਤ ਮੰਨਿਆ ਜਾ ਰਿਹਾ ਹੈ। ਕਾਬਲੇਗੌਰ ਹੈ ਕਿ ਦਿੱਲੀ ਵਿਚ ਵੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਸ਼ਾਮ ਦੇ ਚੋਣ ਨਤੀਜੇ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ 70 ਵਿਚੋ 63 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ ਕੇਵਲ 7 ਸੀਟਾਂ ‘ਤੇ ਹੀ ਸੀਮਟ ਗਈ ਹੈ। ਜਦਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਖਾਤਾ ਖੋਲ੍ਹਣਾ ਵੀ ਨਸੀਬ ਨਹੀਂ ਹੋਇਆ।

About Jatin Kamboj