Home » FEATURED NEWS » ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਨੇ ਦਿੱਤਾ ਬੇਹੱਦ ਪਿਆਰ
a1

ਆਮਿਰ ਖ਼ਾਨ ਦੀ ਲੰਬੀ ਦਾੜ੍ਹੀ, ਸਰਦਾਰ ਲੁੱਕ ਨੂੰ ਪੰਜਾਬੀਆਂ ਨੇ ਦਿੱਤਾ ਬੇਹੱਦ ਪਿਆਰ

ਚੰਡੀਗੜ੍ਹ : ਬਾਲੀਵੁੱਡ ਦੇ ਮਿਸਟਰ ਆਮਿਰ ਖਾਨ ਆਪਣੀ ਅਗਲੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਸ਼ੂਟਿੰਗ ਦੀ ਇਕ ਸਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਆਮਿਰ ਖਾਨ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੈ। ਇਸ ਫ਼ਿਲਮ ਵਿਚ ਆਮਿਰ ਇੱਕ ਸਰਦਾਰ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਨੇ ਇਸ ਕਿਰਦਾਰ ਲਈ ਕਾਫ਼ੀ ਮਿਹਨਤ ਕੀਤੀ।ਜੀ ਹਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ‘ਚ ਸ਼ੁਰੂ ਹੋਈ ਸੀ। ਜਿੱਥੋਂ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਪਰ ਇਸ ਵਾਰ ਆਮਿਰ ਖ਼ਾਨ ਨੇ ਆਪੇ ਇੰਸਟਾਗ੍ਰਾਮ ਉੱਤੇ ਆਪਣੀ ਸਰਦਾਰ ਵਾਲੀ ਲੁੱਕ ਸਾਂਝੀ ਕੀਤੀ ਹੈ। ਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੈ, ਸਤਿ ਸ਼੍ਰੀ ਅਕਾਲ.. ਮੈਂ ਲਾਲ..ਲਾਲ ਸਿੰਘ ਚੱਡਾ ਇਸ ਤਸਵੀਰ ਵਿਚ ਉਹ ਸੰਘਣੀ ਦਾੜ੍ਹੀ ਤੇ ਪੱਗ ਵਿਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ, ਦੱਸ ਦਈਏ ਇਸ ਕਿਰਦਾਰ ਦੇ ਲਈ ਉਨ੍ਹਾਂ ਨੇ ਆਪਣਾ 20 ਕਿਲੋਂ ਭਾਰ ਘਟਾਇਆ ਹੈ।ਲਾਲਾ ਸਿੰਘ ਚੱਡਾ ਫ਼ਿਲਮ ਸਾਲ 1994 ਵਿਚ ਆਈ ਹਾਲੀਵੁੱਡ ਫ਼ਿਲਮ ਫਾਰੈਸਟਗੰਪ ਦੀ ਹਿੰਦੀ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਲੀਡ ਰੋਲ ਵਿਚ ਨਜ਼ਰ ਆਉਣਗੇ। ਇਸ ਲੁੱਕ ਨੂੰ ਪਾਉਣ ਲਈ ਉਨ੍ਹਾਂ ਨੇ ਇਸ ਉਤੇ ਛੇ ਮਹੀਨੇ ਕੰਮ ਕੀਤਾ ਹੈ ਵਾਇਰਲ ਤਸਵੀਰ ਵਿਚ ਆਮਿਰ ਸੰਘਣੀ ਦਾੜ੍ਹੀ ਤੇ ਪੱਗ ਵਿਚ ਨਜ਼ਰ ਆ ਰਹੇ ਹਨ। ਲੋਕ ਉਹਾਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ। ਤੇ ਬਹੁਤ ਵਧੀਆ-ਵਧੀਆ ਕੁਮੈਂਟ ਕਰ ਰਹੇ ਹਨ।

About Jatin Kamboj