Home » News » AUSTRALIAN NEWS » ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਗਰਭਧਾਰਣ ਕਰਨ ਬਾਅਦ ਜੰਮੇ ਬੱਚੇ
download

ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਗਰਭਧਾਰਣ ਕਰਨ ਬਾਅਦ ਜੰਮੇ ਬੱਚੇ

ਕੈਨਬਰਾ : ਆਸਟਰੇਲੀਆ ਵਿਚ ਪਿਛਲੇ ਸਾਲ 22 ਪੁਰਸ਼ਾਂ ਨੇ ਗਰਭਧਾਰਣ ਕਰਨ ਬਾਅਦ ਬੱਚਿਆਂ ਨੂੰ ਜਨਮ ਦਿੱਤਾ ਹੈ। ਜਨਮ ਦੇਣ ਵਾਲਿਆਂ ਵਿਚੋਂ 22 ਪੁਰਸ਼ ਟ੍ਰਾਂਸਜੇਂਡਰ ਹਨ। ਇਨ੍ਹਾਂ ਪੁਰਸ਼ਾਂ ਦਾ ਨਾਮ ਉਨ੍ਹਾਂ 228 ਪੁਰਸ਼ਾਂ ਦੀ ਲਿਸਟ ਵਿਚ ਸ਼ਾਮਲ ਹੋ ਗਿਆ, ਜਿਨ੍ਹਾਂ ਪਿਛਲੇ 10 ਸਾਲ ਵਿਚ ਬੱਚਿਆਂ ਨੂੰ ਜਨਮ ਦਿੱਤਾ ਸੀ। ਡਿਪਾਰਟਮੈਂਟ ਆਫ ਹਿਊਮਨ ਸਰਵਿਸ ਨੇ ਬਰਥ ਰੇਟ ਨਾਲ ਸਬੰਧਤ ਅੰਕੜਾ ਜਾਰੀ ਕੀਤਾ ਹੈ।ਇਸ ਤੋਂ ਪਹਿਲਾਂ 2009 ਤੱਕ ਇਸ ਬਾਰੇ ਕੋਈ ਅਧਿਕਾਰਤ ਤੌਰ ਉਤੇ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਸੀ। ਦਰਅਸਲ, ਸੈਕਸ ਚੇਂਜ (ਜੇਂਡਰ ਚੇਂਜ) ਨਾਲ ਮਰਦ ਬਣਨ ਦੇ ਬਾਅਦ ਵੀ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁਝ ਲੋਕਾਂ ਨੇ ਇਸ ਮਰਦਾਨਗੀ ਉਤੇ ਸਵਾਲ ਕਰਾਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਪੁਰਸ਼ ਬੱਚਿਆਂ ਨੂੰ ਜਨਮ ਦਿੰਦਾ ਹੈ ਤਾਂ ਉਹ ਅਸਲ ਵਿਚ ਕਦੇ ਮਰਦ ਹੋ ਨਹੀਂ ਸਕਦਾ।

About Jatin Kamboj