Home » News » AUSTRALIAN NEWS » ਆਸਟ੍ਰੇਲੀਆ : ਝਗੜੇ ਦੌਰਾਨ ਦੋ ਵਿਅਕਤੀ ਜ਼ਖਮੀ, ਹਾਲਤ ਗੰਭੀਰ
s

ਆਸਟ੍ਰੇਲੀਆ : ਝਗੜੇ ਦੌਰਾਨ ਦੋ ਵਿਅਕਤੀ ਜ਼ਖਮੀ, ਹਾਲਤ ਗੰਭੀਰ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਘਰੇਲੂ ਝਗੜੇ ਦੌਰਾਨ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 8 ਵਜੇ ਕਵੀਏਂਗ ਐਵੀਨਿਊ, ਵੈਲਾਨ ਵਿਖੇ ਇਕ ਘਰ ਵਿਚ ਬੁਲਾਇਆ ਗਿਆ। ਐਮਰਜੈਂਸੀ ਅਧਿਕਾਰੀਆਂ ਨੇ ਘਰ ਵਿਚ 41 ਅਤੇ 52 ਸਾਲਾ ਦੋ ਵਿਅਕਤੀਆਂ ਨੂੰ ਚਾਕੂ ਨਾਲ ਜ਼ਖਮੀ ਗੰਭੀਰ ਹਾਲਤ ਵਿਚ ਪਾਇਆ। ਦੋਹਾਂ ਨੂੰ ਤੁਰੰਤ ਵੈਸਟਮੀਡ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਨਿਊ ਸਾਊਥ ਵੇਲਜ਼ ਪੁਲਸ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਇਕ-ਦੂਜੇ ਨੂੰ ਜਾਣਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

About Jatin Kamboj