AUSTRALIAN NEWS

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਨਾਲ ਲੜ੍ਹ ਰਹੀ ਇਹ ਗਰਭਵਤੀ ਔਰਤ

ਮੈਲਬਰਨ – ਆਸਟ੍ਰੇਲੀਆ ‘ਚ ਇਕ 23 ਸਾਲਾ ਮਹਿਲਾ ਨੇ ਗਰਭਪਤੀ ਹੋਣ ਦੇ ਬਾਵਜੂਦ ਉਥੇ ਫੈਲੀ ਅੱਗ ਨਾਲ ਲੱੜ੍ਹਣ ਲਈ ਫਾਇਰ ਫਾਇਟਰ ਦੇ ਤੌਰ ‘ਤੇ ਹਿੱਸਾ ਲਿਆ ਹੈ। ਉਹ ਆਪਣੇ ਫੈਸਲੇ ਦਾ ਖੁਲ੍ਹ ਕੇ ਬਚਾਅ ਵੀ ਕਰ ਰਹੀ ਹੈ। ਕੈਟ ਰਾਬਿਨਸਨ ਵਿਲੀਅਮਸ ਇਸ ਸਮੇਂ 14 ਹਫਤੇ ਦੀ ਗਰਭਵਤੀ ਮਹਿਲਾ ਹੈ ਪਰ ਫਾਇਰ ਫਾਇਟਰ ਵਾਲੰਟੀਅਰ ਦੀ ਭੂਮਿਕਾ ‘ਚ ਆਸਟ੍ਰੇਲੀਆ ਦੇ ਜੰਗਲਾਂ ‘ਚ ਫੈਲੀ ਭਿਆਨਕ ਅੱਗ ਨਾਲ ਉਹ ਬਹਾਦਰੀ ਨਾਲ ਲੱੜ ਰਹੀ ਹੈ। ਵਿਲੀਅਮਸ ਦੱਸਦੀ ਹੈ ਕਿ ਉਸ ਦੇ ਕਈ ਦੋਸਤ ਇਸ ਤੋਂ ਚਿੰਤਤ ਹਨ ਅਤੇ ਉਸ ਨੂੰ ਅਜਿਹਾ ਨਾ ਕਰਨ ਲਈ ਵੀ ਆਖ ਰਹੇ ਹਨ। ਉਸ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਲਿਖੀ ਅਤੇ ਆਖਿਆ ਕਿ ਅਜਿਹੀ ਸਥਿਤੀ ‘ਚ ਉਹ ਪਿਛੇ ਚੁੱਪਚਾਪ ਨਹੀਂ ਖੜ੍ਹੀ ਰਹਿ ਸਕਦੀ। ਰਾਬਿਨਸਨ ਵਿਲੀਅਮਸ ਪਿਛਲੇ 11 ਸਾਲਾਂ ਤੋਂ ਅੱਗ ਬੁਝਾਉਣ ਦੇ ਕੰਮ ‘ਚ ਵਾਲੰਟੀਅਰ ਦੇ ਰੂਪ ‘ਚ ਨਿਊ ਸਾਊਥ ਵੇਲਸ ਰੂਰਲ ਫਾਇਰ ਸਰਵਿਸ ਦੇ ਨਾਲ ਜੁੜੀ ਰਹੀ ਹੈ। ਉਹ ਆਖਦੀ ਹੈ ਕਿ ਮੈਂ ਪਹਿਲੀ ਅਜਿਹੀ ਫਾਇਰ ਫਾਇਟਰ ਕਰਮਚਾਰੀ ਨਹੀਂ ਹਾਂ ਜੋ ਗਰਭਪਤੀ ਹੋਵੇ ਅਤੇ ਨਾ ਹੀ ਮੈਂ ਆਖਰੀ ਹੋਵਾਂਗੀ। ਮੈਂ ਅਜੇ ਵੀ ਅਜਿਹੀ ਸਥਿਤੀ ‘ਚ ਹਾਂ ਜਿਥੇ ਮੈਂ ਦੂਜਿਆਂ ਦੀ ਮਦਦ ਕਰਨ ‘ਚ ਸਮਰਥ ਹਾਂ, ਇਸ ਲਈ ਮੈਂ ਇਹ ਕਰਾਂਗੀ। ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਨੇ ਹੁਣ ਤੱਕ 3 ਲੋਕਾਂ ਦੀ ਜਾਨ ਲੈ ਲਈ ਹੈ ਅਤੇ 200 ਤੋਂ ਜ਼ਿਆਦਾ ਘਰ ਸੜ੍ਹ ਕੇ ਸੁਆਹ ਹੋ ਗਏ ਹਨ। ਰਾਬਿਨਸਨ ਵਿਲੀਅਮਸ ਨੇ ਸੋਮਵਾਰ ਨੂੰ ਇੰਸਟਾਗ੍ਰਾਮ ‘ਤੇ ਇਕ ਪੋਸਟ ਕੀਤੀ, ਜਿਸ ‘ਚ ਉਸ ਨੇ ਖੁਦ ਦੀ ਫਾਇਰ ਫਾਇਟਰ ਦੀ ਸੇਫਟੀ ਡਰੈੱਸ (ਵਰਦੀ) ਪਾਏ ਹੋਏ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੋਸਟ ‘ਤੇ ਇਕ ਕੈਪਸ਼ਨ ਵੀ ਲਿੱਖਿਆ ਸੀ, ‘ਹਾਂ ਮੈਂ ਇਕ ਫਾਇਰ ਫਾਇਟਰ ਕਰਮਚਾਰੀ ਹਾਂ। ਮੈਂ ਇਕ ਆਦਮੀ ਨਹੀਂ ਹਾਂ। ਹਾਂ ਮੈਂ ਗਰਭਪਤੀ ਹਾਂ। ਜੇਕਰ ਤੁਹਾਨੂੰ ਇਹ ਪਸੰਦ ਨਹੀਂ ਹੈ ਤਾਂ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਉਸ ਦੀ ਪੋਸਟ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲਿਆ ਸੀ, ਜਿਸ ‘ਚੋਂ ਕਈਆਂ ਨੇ ਉਨ੍ਹਾਂ ਨੂੰ ਬਾਕੀ ਔਰਤਾਂ ਲਈ ਪ੍ਰਰੇਣਾ ਵੀ ਦੱਸਿਆ।