Home » News » PUNJAB NEWS » ਇਕੋ ਪਰਿਵਾਰ ‘ਚ ਹੋਈਆਂ 3 ਮੌਤਾਂ ਦੇਖ ਹਰ ਅੱਖ ਨਮ
d

ਇਕੋ ਪਰਿਵਾਰ ‘ਚ ਹੋਈਆਂ 3 ਮੌਤਾਂ ਦੇਖ ਹਰ ਅੱਖ ਨਮ

ਕੋਟ ਈਸੇ ਖਾਂ : ਕੋਟ ਈਸੇ ਖਾਂ ਵਿਖੇ ਹਰਜਿੰਦਰ ਕਾਲੜਾ ਤੇ ਮੁਕੇਸ਼ ਕਾਲੜਾ ਪੁੱਤਰ ਚਿਮਨ ਲਾਲ ਕਾਲੜਾ ਦੀ ਬੁੱਧਵਾਰ ਰਾਤ ਨੂੰ ਧਰਮਕੋਟ ਤੋਂ ਦੁਕਾਨ ਬੰਦ ਕਰਕੇ ਵਾਪਿਸ ਆਉਂਦੇ ਸਮੇਂ ਹੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਉਨ੍ਹਾਂ ਦਾ ਹਾਲੇ ਸਸਕਾਰ ਵੀ ਨਹੀਂ ਹੋਇਆ ਸੀ ਕਿ ਉਨ੍ਹਾਂ ਦੇ ਚਚੇਰੇ ਭਰਾ ਪ੍ਰਦੀਪ ਕਾਲੜਾ ਪੁੱਤਰ ਮਨੋਹਰ ਲਾਲ ਕਾਲੜਾ ਦਾ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਬੇ-ਵਕਤੀ ਅਤੇ ਕਹਿਰ ਦੀ ਮੌਤ ਹੋਣ ਕਾਰਨ ਕਸਬੇ ‘ਚ ਸਨਾਟਾ ਅਤੇ ਮਾਤਮ ਛਾ ਗਿਆ। ਇਸ ਪਰਿਵਾਰ ‘ਤੇ ਰੱਬ ਦਾ ਕਹਿਰ ਅਜਿਹਾ ਡਿੱਗਿਆ ਕਿ ਤਿੰਨ ਸੁਹਾਗ ਰੱਬ ਦੀ ਕਹਿਰ ਹੇਠਾਂ ਆਉਣ ਕਾਰਨ ਜਿੱਥੇ ਬੁੱਢੇ ਮਾਂ-ਬਾਪ ਆਪਣੇ ਬੁਢਾਪੇ ਦੇ ਸਹਾਰਿਆਂ ਤੋਂ ਹਮੇਸ਼ਾ ਲਈ ਵਾਂਝੇ ਹੋ ਗਏ, ਉੱਥੇ ਹੀ ਛੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਹੱਥ ਹਮੇਸ਼ਾ ਲਈ ਉੱਠ ਗਿਆ। ਇਸ ਅਨਹੋਣ ਤੋਂ ਬਾਅਦ ਗਲੀ ਜਾਂ ਮੁਹੱਲਾ ਹੀ ਨਹੀਂ ਪੂਰੇ ਇਲਾਕੇ ‘ਚ ਸੰਨਾਟਾ ਛਾ ਗਿਆ। ‘ਚਾਚੇ-ਤਾਏ’ ਦੇ ਇਕੋ ਪਰਿਵਾਰ ‘ਚ ਹੋਈਆਂ ਤਿੰਨ ਭਰਾਵਾਂ ਦੀਆਂ ਬੇਵਕਤੀ ਮੌਤਾਂ ਉਪਰੰਤ ਇਕੋ ਸਮੇਂ ਤਿੰਨਾਂ ਦੇ ਸਿਵੇ ਬਲਦੇ ਦੇਖ ਹਰ ਅੱਖ ‘ਚੋਂ ਹੰਝੂ ਵੱਗਦਾ ਦੇਖ ਹਰ ਇੱਕ ਦਾ ਹਿਰਦਾ ਬਲੂੰਦਰ ਗਿਆ।
ਬਾਜ਼ਾਰ ਰਹੇ ਬੰਦ, ਨਹੀਂ ਬਲਿਆ ਕਿਸੇ ਘਰ ਦਾ ਚੁਲ੍ਹਾ
ਕਸਬੇ ਵਿਚ ਹੋਈਆਂ ਤਿੰਨ ਮੌਤਾਂ ਕਾਰਨ ਕਿਸੇ ਵੀ ਘਰ ਵਿਚ ਚੁੱਲ੍ਹਾ ਨਹੀਂ ਬਲਿਆ ਅਤੇ ਸੋਗ ਵਜੋਂ ਬਾਜ਼ਾਰ ਵੀ ਬੰਦ ਰਿਹਾ। ਹਰ ਇਕ ਦਾ ਮਨ ਉਦਾਸ ਅਤੇ ਅੱਖਾਂ ਭਰੀਆਂ ਹੋਈਆਂ ਸਨ।

About Jatin Kamboj