Home » FEATURED NEWS » ਇਥੇ ਸ਼ਰੇਆਮ ਵਿਕਦਾ ਹੈ ਨਸ਼ਾ, ਬਜ਼ੁਰਗ ਔਰਤ ਨੇ ਕੀਤੀ ਆਵਾਜ਼ ਬੁਲੰਦ
sa

ਇਥੇ ਸ਼ਰੇਆਮ ਵਿਕਦਾ ਹੈ ਨਸ਼ਾ, ਬਜ਼ੁਰਗ ਔਰਤ ਨੇ ਕੀਤੀ ਆਵਾਜ਼ ਬੁਲੰਦ

ਰੂਪਨਗਰ -ਸੂਬੇ ‘ਚ ਚੱਲ ਰਹੇ ਨਸ਼ਿਆਂ ਦੇ ਮੁੱਦੇ ‘ਤੇ ਇਕ ਬਜ਼ੁਰਗ ਔਰਤ ਨੇ ਆਵਾਜ਼ ਬੁਲੰਦ ਕਰਦੇ ਹੋਏ ਪੁਲਸ ਵਾਲਿਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਸ਼ਰੇਆਮ ਨਸ਼ਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਸਮੇਂ ਪੂਰੇ ਪੰਜਾਬ ‘ਚ ਨਸ਼ੇ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਹੀ ਦਾਅਵੇ ਕਰ ਰਿਹਾ ਹੈ ਕਿ ਉਨ੍ਹਾਂ ਵੱਲੋਂ ਸਖਤੀ ਨਾਲ ਇਸ ਮੁੱਦੇ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਸਲੀਅਤ ਹਾਲੇ ਇਸ ਤੋਂ ਕੋਹਾਂ ਦੂਰ ਹੈ, ਜਿਸ ਦੀ ਮਿਸਾਲ ਰੂਪਨਗਰ ‘ਚ ਦੇਖਣ ਨੂੰ ਮਿਲੀ। ਇਥੇ ਇਕ ਵਿਸ਼ੇਸ਼ ਸਮਾਗਮ ਦੌਰਾਨ ਭਾਵੇਂ ਐੱਸ. ਐੱਸ. ਪੀ. ਰਾਜ ਬਚਨ ਸਿੰਘ ਵੱਲੋਂ ਤਾਂ ਨਸ਼ਿਆਂ ਨੂੰ ਹਰ ਹਾਲ ‘ਚ ਖਤਮ ਕੀਤੇ ਜਾਣ ਦਾ ਦਾਅਵਾ ਠੋਕਿਆ ਗਿਆ ਪਰ ਇਹ ਦਾਅਵੇ ਉਸ ਸਮੇਂ ਸੱਚ ਤੋਂ ਪਰੇਂ ਲੱਗੇ, ਜਦੋਂ ਪਿੰਡ ਕੋਟਲਾ ਨਿਹੰਗ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਨੇ ਪੁਲਸ ਮੁਲਾਜ਼ਮਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। ਇੰਨਾ ਹੀ ਨਹੀਂ ਔਰਤ ਨੇ ਕਿਸੇ ਵੱਲੋਂ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਵੀ ਗੱਲ ਆਖੀ। ਹੁਣ ਦੇਖਣਾ ਹੋਵੇਗਾ ਕਿ ਉਕਤ ਔਰਤ ਦੀ ਇਸ ਸ਼ਿਕਾਇਤ ‘ਤੇ ਪੁਲਸ ਕਦੋਂ ਕਾਰਵਾਈ ਕਰਦੀ ਹੈ ਅਤੇ ਨਸ਼ੇ ਦਾ ਜਾਲ ਫੈਲਾਉਣ ਵਾਲੀਆਂ ਛੋਟੀਆਂ ਮੱਛੀਆਂ ਦੀ ਥਾਂ ਵੱਡੀਆਂ ਮੱਛੀਆਂ ਨੂੰ ਕਦੋਂ ਕਾਬੂ ਕੀਤਾ ਜਾਵੇਗਾ।

About Jatin Kamboj