Home » COMMUNITY » ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਜੇਕਰ ਖੁੱਲ੍ਹਦਾ ਹੈ ਕਰਤਾਰਪੁਰ ਕਾਰੀਡੋਰ
kpl

ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਹੈ ਸਾਹਮਣਾ, ਜੇਕਰ ਖੁੱਲ੍ਹਦਾ ਹੈ ਕਰਤਾਰਪੁਰ ਕਾਰੀਡੋਰ

ਅੰਮ੍ਰਿਤਸਰ- ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੇ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਪਰ ਇਹ ਕਾਰੀਡੋਰ ਬਣਾਉਣਾ ਸੌਖਾ ਨਹੀਂ ਹੈ। ਬੀ.ਐੱਸ.ਐੱਫ. ਸਮੇਤ ਹੋਰ ਸੁਰੱਖਿਆ ਏਜੰਸੀਆਂ ਇਸ ਨੂੰ ਸਿਆਸੀ ਸਟੰਟ ਦੱਸ ਰਹੀਆਂ ਹਨ। ਪਾਕਿਸਤਾਨ ‘ਚ ਪੈਂਦੇ ਗੁਰਦੁਆਰਾ ਸਥਿਤ ਗੁਰਦਆਰਾ ਸਾਹਿਬ ਤੋਂ ਪਹਿਲਾਂ ਸਰਕੰਡਿਆਂ ਦਾ ਜੰਗਲ, ਫਿਰ ਰਾਵੀ ਦਰਿਆ, ਨਾਲਾ (ਦੇਗਬਈ), ਇਸ ਤੋਂ ਬਾਅਦ ਪੱਧਰਾ ਹੈ। ਇਸ ਦੌਰਾਨ ਆਵਾਜਾਈ ਨੂੰ ਕਾਬੂ ‘ਚ ਕਰਨਾ ਸੌਖਾ ਨਹੀਂ ਹੋਵੇਗਾ। ਸੁਰੱਖਿਆ ਦੀ ਗਾਰੰਟੀ ਕੌਣ ਲਵੇਗਾ। ਇਸ ਮਾਮਲੇ ‘ਚ ਪਾਕਿਸਤਾਨ ‘ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਬੀ.ਐੱਸ.ਐੱਫ ਦੇ ਰਿਟਾਇਡ ਡੀ.ਆਈ.ਜੀ. ਜਗੀਰ ਸਿੰਘ ਸਰਾਂ ਨੇ ਕਿਹਾ ਕਿ ਸੁਰੱਖਿਆ ਹੋਰ ਸੰਵੇਦਨਸ਼ੀਲ ਹੋਵੇਗੀ। ਪੂਰਾ ਇਲਾਕਾ ਦਰਿਆ ਵਾਲਾ ਹੈ ਅਤੇ ਕਿੱਥੇ ਫੇਸਿੰਗ ਲੱਗੇਗੀ, ਕਿੱਥੇ ਪੋਸਟ ਬਣੇਗੀ।
ਭਾਰਤੀ ਸਰਹੱਦ ‘ਚ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿੱਧ ਸੈਨ ਰੰਧਾਵਾ ਤੱਕ ਸੜਕ ਤਿਆਰ ਹੈ। ਇੱਥੇ ਬੀ.ਐੱਸ.ਐੱਫ. ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੂਰਬੀਨ ਲਗਾ ਕੇ ਰੱਖੀ ਹੈ। ਇੱਥੋਂ ਸ਼ਰਧਾਲੂ ਦੂਰਬੀਨ ਨਾਲ 4.55 ਕਿਮੀ ਦੂਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਹਨ। ਜੇਕਰ ਇਹ ਕਾਰੀਡੋਰ ਖੁੱਲ੍ਹਦਾ ਹੈ ਤਾਂ 102 ਮੀਟਰ ਸੜਕ ਭਾਰਤੀ ਸਰਹੱਦ ‘ਚ ਬਣਨੀ ਹੈ। ਇਹ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਤੋਂ ਜੀਰੋ ਲਾਈਨ ਤੱਕ ਹੈ। ਭਾਰਤੀ ਸਰਹੱਦ ਤੋਂ ਪਾਕਿ ‘ਚ ਪੈਂਦੇ ਰਾਵੀ ਦਰਿਆ ਤਕ ਦੀ ਦੂਰੀ 2.58 ਕਿ.ਮੀ ਹੈ ਅਤੇ ਇਸ ਦੀ ਚੌੜਾਈ 629 ਮੀਟਰ ਹੈ। 823 ਮੀਟਰ ਦੂਰੀ ਹੈ ਰਾਵੀ ਦਰਿਆ ਤੋਂ ਦੇਗਬਈ ਤੱਕ। 82 ਮੀਟਰ ਹੈ ਦੇਗਬਈ ਦੀ ਚੌੜਾਈ। ਇਸ ‘ਤੇ ਵੀ ਅਸਥਾਈ ਪੁੱਲ ਬਣਨਾ ਹੋਵੇਗਾ ਜਾਂ ਕੋਈ ਹੋਰ ਵਿਵਸਥਾ ਕਰਨੀ ਹੋਵੇਗੀ।

About Jatin Kamboj