Home » FEATURED NEWS » ਇਮਰਾਨ ਦੇ ਸਹੁੰ ਚੁੱਕ ਸਮਾਰੋਹ ‘ਚ ਸਰਕਾਰ ਤੋਂ ਇਜਾਜ਼ਤ ਲੈ ਕੇ ਜਾਵਾਂਗਾ : ਗਾਵਸਕਰ
en

ਇਮਰਾਨ ਦੇ ਸਹੁੰ ਚੁੱਕ ਸਮਾਰੋਹ ‘ਚ ਸਰਕਾਰ ਤੋਂ ਇਜਾਜ਼ਤ ਲੈ ਕੇ ਜਾਵਾਂਗਾ : ਗਾਵਸਕਰ

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੂੰ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਲੋਂ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਗਾਵਸਕਰ ਨੇ ਕਿਹਾ, ” ਇਮਰਾਨ ਦੀ ਪਾਰਟੀ ਤਹਿਰੀ ਏ ਇੰਸਾਫ ਦੇ ਵਲੋਂ ਮੇਰੇ ਕੋਲ ਸੱਦਾ ਆਇਆ ਹੈ। ਸਾਬਕਾ ਪਾਕਿਸਤਾਨੀ ਕਪਤਾਨ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਇਮਰਾਨ ਖਾਨ ਦੇ 11 ਅਗਸਤ ਨੂੰ ਪੀ. ਐੱਮ. ਆਹੁਦੇ ਦੀ ਸਹੁੰ ਚੁੱਕਣ ਦੀਆਂ ਖਬਰਾਂ ਹਨ। ਇਕ ਭਾਰਤੀ ਅਖਬਾਰ ਨਾਲ ਗੱਲ ਕਰਦੇ ਸੁਨੀਲ ਗਾਵਸਕਰ ਨੇ ਕਿਹਾ ਕਿ ‘ ਮੈਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ਲਈ ਸੱਦਾ ਮਿਲਿਆ ਹੈ। ਇਮਰਾਨ ਦੀ ਪਾਰਟੀ ਦੇ ਵਲੋਂ ਉਸ ਨੂੰ ਫੋਨ ਆਇਆ ਸੀ। ਪਰ ਅਜੇ ਤੱਕ ਸਮਾਰੋਹ ਲਈ ਮਿਤੀ ਪੱਕੀ ਨਹੀਂ ਹੋਈ ਹੈ। ਜਦੋਂ ਕੋਈ ਮਿਤੀ ਪੱਕੀ ਹੋਵੇਗੀ ਤਾਂ ਹੀ ਅਧਿਕਾਰਤ ਸੱਦਾ ਆਏਗਾ। ਹਾਲਾਂਕਿ ਗਾਵਸਕਰ ਨੇ ਅਜੇ ਜਾਣ ਦਾ ਫੈਸਲਾ ਨਹੀਂ ਲਿਆ ਹੈ। ਗਾਵਸਕਰ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜੇ ਟੈਸਟ ਮੈਚ ਵਿਚ ਰੁੱਝੇ ਹੋਣ ਕਾਰਨ ਮੇਰਾ ਜਾਣਾ ਮੁਸ਼ਕਲ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਵੀ ਇਸ ਦੇ ਲਈ ਇਜਾਜ਼ਤ ਲੈਣਾ ਚਾਹੁੰਗਾ, ਉਸ ਦੇ ਬਾਅਦ ਹੀ ਕੋਈ ਫੈਸਲਾ ਲੈ ਸਕਾਂਗਾ। ਜੇਕਰ ਸਰਕਾਰ ਮੈਨੂੰ ਜਾਣ ਦੀ ਇਜਾਜ਼ਤ ਦੇਵੇਗੀ ਫਿਰ ਹੀ ਮੈਂ ਜਾ ਸਕਦਾ ਹਾਂ।
ਜ਼ਿਕਰਯੋਗ ਹੈ ਕਿ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਦੇ ਸਹੁੰ ਚੁੱਕ ਸਮਾਰੋਹ ‘ਚ ਜਾਣ ਦੀ ਗੱਲ ਕਹੀ ਸੀ। ਸਿੱਧੂ ਨੇ ਇਸ ਨੂੰ ਨਿਜੀ ਸੱਦਾ ਕਰਾਰ ਦਿੱਤਾ ਹੈ। ਉਸ ਨੇ ਇਸ ਦੌਰਾਨ ਇਮਰਾਨ ਦੀ ਰੱਜ ਕੇ ਤਾਰੀਫ ਵੀ ਕੀਤੀ। ਇਮਰਾਨ ਦੇ ਸਹੁੰ ਚੁੱਕ ਸਮਾਰੋਹ ਦਾ ਸੱਦਾ ਸਾਬਕਾ ਭਾਰਤੀ ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਨਵਜੋਤ ਸਿੰਘ ਦੇ ਇਲਾਵਾ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਮਿਲਿਆ ਹੈ। ਪਾਕਿਸਤਾਨ ‘ਚ ਹਾਲ ਹੀ ‘ਚ ਹੋਈਆਂ ਆਮ ਚੋਣਾਂ ‘ਚ ਇਮਰਾਨ ਦੀ ਪਾਰਟੀ ਪੀ. ਟੀ. ਆਈ. 116 ਸੀਟਾਂ ‘ਤੇ ਜਿੱਤ ਹਾਸਲ ਕਰ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਇਹ ਵੀ ਸੱਚ ਹੈ ਕਿ ਇਮਰਾਨ ਖਾਨ ਦੇ ਭਾਰਤੀ ਕ੍ਰਿਕਟਰਾਂ ਨਾਲ ਚੰਗੇ ਰਿਸ਼ਤੇ ਹਨ।

About Jatin Kamboj