Home » FEATURED NEWS » ਇਰਾਨ ਨੇ ਮੁੜ ਪਾਇਆ ਟਰੰਪ ਦੇ ‘ਸਿਰ’ ਦਾ ਮੁੱਲ!
sw

ਇਰਾਨ ਨੇ ਮੁੜ ਪਾਇਆ ਟਰੰਪ ਦੇ ‘ਸਿਰ’ ਦਾ ਮੁੱਲ!

ਤਹਿਰਾਨ : ਇਰਾਨ ਅਤੇ ਅਮਰੀਕਾ ਵਿਚਾਲੇ ਵਧਿਆ ਤਣਾਅ ਭਾਵੇਂ ਇਕ ਵਾਰ ਘੱਟ ਗਿਆ ਹੈ ਪਰ ਅੰਦਰ-ਖਾਤੇ ਦੋਵਾਂ ਦੇਸ਼ਾਂ ਵਿਚਾਲੇ ਕਸੀਦਗੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਅਮਰੀਕਾ ਵਲੋਂ ਏਅਰ ਸਟਰਾਈਕ ਕਰ ਕੇ ਇਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਤੋਂ ਬਾਅਦ ਇਰਾਨ ਗੁੱਸੇ ਤੇ ਬਦਲੇ ਭਾਵਨਾ ਤਹਿਤ ਉਸਲ-ਵੱਟੇ ਲੈ ਲਿਆ ਹੈ। ਇਸੇ ਤਹਿਤ ਇਰਾਨ ਦੇ ਇਕ ਸੰਸਦ ਮੈਂਬਰ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਾਰਨ ਲਈ 21 ਕਰੋੜ ਰੁਪਏ ਦੇ ਇਨਾਮ ਰੱਖਿਆ ਹੈ। ਇਰਾਨ ਦੇ ਕਹਿਨੁਜ਼ ਸ਼ਹਿਰ ਦੇ ਸਾਂਸਦ ਅਹਿਮਦ ਹਾਮਜੇ ਦਾ ਕਹਿਣਾ ਹੈ ਕਿ ਇਹ ਇਨਾਮ ਕੇਰਮਾਨ ਦੇ ਲੋਕਾਂ ਵਲੋਂ ਹੋਵੇਗਾ। ਕਾਬਲੇਗੌਰ ਹੈ ਕਿ ਕੇਰਮਾਨ ਉਹੀ ਇਲਾਕੇ ਹੈ ਜਿੱਥੇ ਜਨਰਲ ਸੁਲੇਮਾਨੀ ਨੂੰ ਦਫ਼ਨ ਕੀਤਾ ਗਿਆ ਸੀ। ਹਾਮਜੇ ਨੇ ਸੰਸਦ ‘ਚ ਸੁਝਾਅ ਦਿਤਾ ਕਿ ਇਰਾਨ ਨੂੰ ਅਪਣੀ ਰੱਖਿਆ ਲਈ ਪਰਮਾਣੂ ਹਥਿਆਰਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਮਾਣੂ ਹਥਿਆਰ ਹੋਣ ਦੀ ਸੂਰਤ ਵਿਚ ਅੱਜ ਅਸੀਂ ਵਧੇਰੇ ਸੁਰੱਖਿਅਤ ਹੁੰਦੇ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਪਰਮਾਣੂ ਹਥਿਆਰ ਲੈ ਕੇ ਜਾਣ ਦੇ ਸਮਰੱਥ ਹੋਣ। ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਸਾਡਾ ਹੱਕ ਹੈ, ਜਿਸ ਤੋਂ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ। ਇਸੇ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਰੋਬ੍ਰਟ ਵੁੱਡ ਨੇ ਹਮਜੇ ਦੇ ਬਿਆਨ ‘ਤੇ ਇਤਰਾਜ਼ ਪ੍ਰਗਟਾਇਆ ਹੈ। ਜੈਨੇਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਰਾਨ ਵਲੋਂ ਦਿਤੇ ਜਾ ਰਹੇ ਬਿਆਨ ਉਸ ਦੇ ਸਾਸ਼ਨ ਦਾ ਅਤਿਵਾਦੀ ਚਿਹਰਾ ਦਰਸਾਉਂਦੇ ਹਨ।

About Jatin Kamboj