AUSTRALIAN NEWS

ਇਹ ਸ਼ਖਸ ਹਾਈ ਹੀਲਜ਼ ਪਹਿਨ ਕੇ ਜਾਂਦੈ ਦਫਤਰ

ਸਿਡਨੀ- ਜਿੱਥੇ ਇਕ ਪਾਸੇ ਦੁਨੀਆ ਵਿਚ ਕਈ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਨੂੰ ਹਾਈ ਹੀਲਜ਼ ਪਸੰਦ ਨਹੀਂ ਹਨ, ਉੱਥੇ ਹੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਇਕ ਸ਼ਖਸ ਔਰਤਾਂ ਵਾਂਗ ਹੀਲਜ਼ ਪਹਿਨਦਾ ਹੈ। ਇਸ ਸ਼ਖਸ ਦਾ ਨਾਂ ਹੈ, ਏਸ਼ਲੇ ਮੈਕਸਵੇਲ ਲੈਮ। ਏਸ਼ਲੇ ਕੋਟ-ਪੈਂਟ ਨਾਲ 6 ਇੰਚ ਦੀ ਹੀਲਜ਼ ਪਹਿਨਦਾ ਹੈ। ਇਹ ਗੱਲ ਤੁਹਾਨੂੰ ਮਜ਼ਾਕ ਲੱਗ ਰਹੀ ਹੋਵੇਗੀ ਪਰ ਇਹ ਗੱਲ ਬਿਲਕੁਲ ਸੱਚ ਹੈ।
ਏਸ਼ਲੇ ਸਿਡਨੀ ਵਿਚ ਬੀਮਾ ਕੰਪਨੀ ਵਿਚ ਮੈਨੇਜਰ ਹਨ। ਏਸ਼ਲੇ ਨੂੰ ਦੇਖਣ ਵਾਲਾ ਬਸ ਇਹ ਹੀ ਗੱਲ ਕਹਿੰਦਾ ਹੈ ਕਿ ਇਕ ਵਿਅਕਤੀ ਤੋਂ ਅਜਿਹੀ ਉਮੀਦ ਨਹੀਂ ਕਿ ਉਹ 6 ਇੰਚ ਦੀ ਲੰਬੀ ਹੀਲਜ਼ ਪਹਿਨ ਕੇ ਦਫਤਰ ਜਾਵੇ, ਇਹ ਬਹੁਤ ਹਾਸੋਹੀਣ ਹੈ। ਓਧਰ ਏਸ਼ਲੇ ਦਾ ਕਹਿਣਾ ਹੈ ਕਿ ਰੋਜ਼ ਕੋਟ-ਪੈਂਟ ਅਤੇ ਟਾਈ ਨਾਲ ਹੀਲਜ਼ ਪਹਿਨ ਕੇ ਦਫਤਰ ਜਾਂਦਾ ਹਾਂ, ਕਿਉਂਕਿ ਉਸ ਨੂੰ ਅਜਿਹਾ ਕਰਨ ਵਿਚ ਚੰਗਾ ਮਹਿਸੂਸ ਹੁੰਦਾ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਇਹ ਸਭ ਉਸ ਨਾਲ ਕੰਮ ਕਰਨ ਵਾਲੀ ਇਕ ਮਹਿਲਾ ਸਹਿ-ਕਰਮਚਾਰੀ ਦੀ ਬਦੌਲਤ ਹੈ, ਜੋ ਹਾਈ ਹੀਲਜ਼ ‘ਚ ਖੁਦ ਨੂੰ ਸ਼ਕਤੀਸ਼ਾਲੀ ਮਹਿਸੂਸ ਕਰਦੀ ਹੈ। ਏਸ਼ਲੇ ਨੇ ਮਹਿਲਾ ਤੋਂ ਪੁੱਛਿਆ ਕਿ ਕਿਵੇਂ ਇਕ ਵਸਤੂ ਸ਼ਕਤੀਸ਼ਾਲੀ ਮਹਿਸੂਸ ਕਰਵਾ ਸਕਦੀ ਹੈ? ਇਸ ਗੱਲ ਦੇ ਜਵਾਬ ਵਿਚ ਔਰਤ ਨੇ ਕਿਹਾ ਕਿ ਟਰਾਈ ਕਰ ਕੇ ਦੇਖੋ ਅਤੇ ਫਿਰ ਖੁਦ ਦੇਖੋ। ਏਸ਼ਲੇ ਨੇ ਕਿਹਾ ਕਿ ਮੈਂ ਹੀਲਜ਼ ਪਹਿਨ ਕਰ ਕੇ ਦੇਖੀ ਅਤੇ ਮੈਂ ਇਸ ਗੱਲ ਨੂੰ ਮੰਨਿਆ ਕਿ ਮੈਨੂੰ ਜੋ ਕਿਹਾ ਗਿਆ ਸੀ ਉਹ ਗੱਲ ਬਿਲਕੁਲ ਸੱਚ ਹੈ। ਇੱਥੇ ਦੱਸ ਦੇਈਏ ਕਿ ਏਸ਼ਲੇ ਕੋਲ 9 ਜੋੜੀਆਂ ਹਾਈ ਹੀਲਜ਼ ਦੀਆਂ ਹਨ, ਕੁਝ ਉਹ ਦਫਤਰ ਜਾਣ ਲਈ ਅਤੇ ਕੁਝ ਬਾਹਰ ਘੁੰਮਣ ਲਈ ਇਸਤੇਮਾਲ ਕਰਦਾ ਹੈ।