ਮੈਲਬੌਰਨ- ਆਸਟਰੇਲੀਆ ‘ਚ ਹੋ ਰਹੇ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬੌਰਨ (ਆਈ. ਐਫ. ਐਫ. ਐਮ.) ‘ਚ ਭਾਰਤੀ ਫਿਲਮ ‘ਹਿਚਕੀ’ ਲਈ ਰਾਣੀ ਮੁਖਰਜੀ ਨੂੰ ਸਰਬੋਤਮ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਐਵਾਰਡ ਲੈਣ ਤੋਂ ਬਾਅਦ ਰਾਣੀ ਨੇ ਕਿਹਾ ਕਿ ਫਿਲਮ ਦੀ ਕਹਾਣੀ ਇੱਕ ਵਿਸ਼ਵ ਵਿਆਪੀ ਤੱਤ ਹੈ ਅਤੇ ਇਸ ਦੀ ਸਕਾਰਾਤਮਕਤਾ ਦੀ ਭਾਵਨਾ ਨੇ ਆਸਟਰੇਲੀਆ ‘ਚ ਭਾਰਤੀਆਂ ਅਤੇ ਸਥਾਨਕ ਲੋਕਾਂ ਦਾ ਦਿਲ ਜਿੱਤ ਲਿਆ।