Home » FEATURED NEWS » ਐੱਚ. ਐੱਸ. ਫੂਲਕਾ ਵਿਧਾਇਕ ਦੇ ਅਹੁਦੇ ਤੋਂ ਦੇਣਗੇ ਅਸਤੀਫਾ
ph

ਐੱਚ. ਐੱਸ. ਫੂਲਕਾ ਵਿਧਾਇਕ ਦੇ ਅਹੁਦੇ ਤੋਂ ਦੇਣਗੇ ਅਸਤੀਫਾ

ਲੁਧਿਆਣਾ- ਆਮ ਆਦਮੀ ਪਾਰਟੀ ਦੇ ਆਗੂ ਐੱਚ. ਐੱਸ. ਫੂਲਕਾ ਨੇ ਐਲਾਨ ਕੀਤਾ ਹੈ ਕਿ ਉਹ ਸ਼ੁੱਕਰਵਾਰ ਨੂੰ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੇਣ ਜਾ ਰਹੇ ਹਨ। ਦੱਸ ਦੇਈਏ ਕਿ ਐੱਚ. ਐੱਸ. ਫੂਲਕਾ ਲੁਧਿਆਣਾ ਦੇ ਦਾਖਾ ਤੋਂ ‘ਆਪ’ ਦੇ ਵਿਧਾਇਕ ਹਨ ਅਤੇ ਬੇਅਦਬੀ ਮਾਮਲਿਆਂ ‘ਚ ਢਿੱਲੀ ਕਾਰਵਾਈ ਨੂੰ ਲੈ ਕੇ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ ਐੱਚ. ਐੱਸ. ਫੂਲਕਾ ਨੇ ਬੇਅਦਬੀ ਮਾਮਲਿਆਂ ‘ਚ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਨੂੰ 15 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ, ਜਿਸ ਤੋਂ ਬਾਅਦ ਹਾਈਕੋਰਟ ਵੱਲੋਂ 20 ਸਤੰਬਰ ਪੁਲਸ ਅਫਸਰਾਂ ਖਿਲਾਫ ਰੋਕ ਲਗਾਉਣ ਨੂੰ ਲੈ ਕੇ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫਾ ਟਾਲ ਦਿੱਤਾ ਸੀ ਅਤੇ ਹੁਣ ਵੀ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਬੇਅਦਬੀ ਮਾਮਲਿਆਂ ‘ਚ ਢਿੱਲੀ ਕਾਰਵਾਈ ਨੂੰ ਲੈ ਕੇ ਐੱਚ. ਐੱਸ. ਫੂਲਕਾ ਹੁਣ ਸ਼ੁੱਕਰਵਾਰ ਨੂੰ ਅਸਤੀਫਾ ਦੇਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਅਸਤੀਫੇ ਦੀ ਕਾਪੀ ਚੋਣ ਕਮਿਸ਼ਨ ‘ਚ ਜਮ੍ਹਾ ਕਰਵਾ ਦੇਣਗੇ ਅਤੇ ਅਸਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦੇਣਗੇ।

About Jatin Kamboj