Home » ENTERTAINMENT » ਕਠੂਆ ਬੱਚੀ ਬਲਾਤਕਾਰ ਕਾਂਡ: 3 ਦੋਸ਼ੀਆਂ ਨੂੰ ਉਮਰ ਕੈਦ, 3 ਨੂੰ 5-5 ਸਾਲ ਦੀ ਕੈਦ
kh

ਕਠੂਆ ਬੱਚੀ ਬਲਾਤਕਾਰ ਕਾਂਡ: 3 ਦੋਸ਼ੀਆਂ ਨੂੰ ਉਮਰ ਕੈਦ, 3 ਨੂੰ 5-5 ਸਾਲ ਦੀ ਕੈਦ

ਪਠਾਨਕੋਟ : ਜੰਮੂ–ਕਸ਼ਮੀਰ ਦੇ ਕਠੂਆ ਵਿਖੇ ਬੰਜਾਰਾ ਭਾਈਚਾਰੇ ਦੀ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਤੇ ਫਿਰ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਖ਼ਾਸ ਅਦਾਲਤ ਨੇ ਅੱਜ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ। ਇਹ ਖ਼ਬਰ ਲਿਖੇ ਜਾਣ ਤੱਕ ਇਸ ਮਾਮਲੇ ’ਤੇ ਬਹਿਸ ਚੱਲ ਰਹੀ ਸੀ ਕਿ ਦੋਸ਼ੀਆਂ ਨੂੰ ਕਿੰਨੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਮ੍ਰਿਤਕ ਬੱਚੀ ਤੇ ਉਸ ਦੇ ਪੀੜਤ ਪਰਿਵਾਰ ਵੱਲੋਂ ਵਕੀਲ ਮੁਬੀਨ ਫ਼ਾਰੁਕੀ ਨੇ ਇਹ ਸਾਰੇ ਅਦਾਲਤੀ ਵੇਰਵੇ ਦਿੱਤੇ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤੇਜਵਿੰਦਰ ਸਿੰਘ ਨੇ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਉੱਧਰ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਉਹ ਆਪਣੇ ਮੁਵੱਕਿਲਾਂ ਸਾਂਝਾ ਰਾਮ ਤੇ ਪ੍ਰਵੇਸ਼ ਨੂੰ ਦੋਸ਼ੀ ਠਹਿਰਾਏ ਜਾਣ ਵਿਰੁੱਧ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਅਪੀਲ ਦਾਇਰ ਕਰਨਗੇ। ਅਧਿਕਾਰੀਆਂ ਨੇ ਐਤਵਾਰ ਨੂੰ ਆਖਿਆ ਸੀ ਕਿ ਪਠਾਨਕੋਟ ਵਿਖੇ ਫ਼ੈਸਲਾ ਸੁਣਾਏ ਜਾਣ ਦੇ ਮੱਦੇਨਜ਼ਰ ਅਦਾਲਤ ਤੇ ਉਸ ਦੇ ਆਲੇ–ਦੁਆਲੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। 15 ਪੰਨਿਆਂ ਦੇ ਦੋਸ਼–ਪੱਤਰ (ਚਾਰਜਸ਼ੀਟ) ਮੁਤਾਬਕ ਪਿਛਲੇ ਸਾਲ 10 ਜਨਵਰੀ ਨੂੰ ਅਗ਼ਵਾ ਕੀਤੀ ਗਈ ਅੱਠ ਸਾਲਾ ਬੱਚੀ ਨੂੰ ਕਠੂਆ ਜ਼ਿਲ੍ਹੇ ਦੇ ਇੱਕ ਪਿੰਡ ਦੇ ਧਾਰਮਿਕ ਸਥਾਨ ਵਿੱਚ ਬੰਧਕ ਬਣਾ ਕੇ ਉਸ ਨਾਲ ਜਬਰ–ਜਨਾਹ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨਾਂ ਤੱਕ ਬੇਹੋਸ਼ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਇਹ ਮਾਮਲਾ ਜੰਮੂ–ਕਸ਼ਮੀਰ ਤੋਂ ਬਾਹਰ ਭੇਜਣ ਦਾ ਹੁਕਮ ਜਾਰੀ ਕੀਤਾ ਸੀ। ਫਿਰ ਜੰਮੂ ਤੋਂ 100 ਕਿਲੋਮੀਟਰ ਤੇ ਕਠੂਆ ਤੋਂ 30 ਕਿਲੋਮੀਟਰ ਦੂਰ ਪਠਾਨਕੋਟ ਦੀ ਅਦਾਲਤ ਦੀ ਅਦਾਲਤ ਵਿੱਚ ਇਹ ਮਾਮਲਾ ਭੇਜਿਆ ਗਿਆ।

About Jatin Kamboj