Home » FEATURED NEWS » ਕਣਕ ਤੇ ਦਾਲਾਂ ਦਾ ਸਮਰਥਨ ਮੁੱਲ ਵਧਾਇਆ
tr

ਕਣਕ ਤੇ ਦਾਲਾਂ ਦਾ ਸਮਰਥਨ ਮੁੱਲ ਵਧਾਇਆ

ਨਵੀਂ ਦਿੱਲੀ : ਤਿਉਹਾਰਾਂ ਤੋਂ ਪਹਿਲਾਂ ਸਰਕਾਰ ਨੇ ਕਿਸਾਨਾਂ ਨੂੰ ਖ਼ੁਸ਼ਖ਼ਬਰੀ ਦਿੱਤੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 85 ਰੁਪਏ ਵਧਾ ਕੇ 1925, ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸ ਪ੍ਰਕਾਰ, ਦਾਲਾਂ ਦਾ ਘੱਟੋ-ਘੱਟ 325 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਧਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਕੈਬਨਿਟ ਕਮੇਟੀ ਆਨ ਇਕਾਨਮਿਕ ਅਫ਼ੇਅਰਜ਼ (ਸੀਸੀਈਏ) ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਸਰਕਾਰ ਦੇ ਕ੍ਰਿਸ਼ੀ ਐਡਵਾਇਜ਼ਰੀ ਇਕਾਈ CACP ਦੇ ਸੁਝਾਵਾਂ ਅਨੁਸਾਰ, CCEA ਨੇ ਫ਼ਸਲੀ ਸਾਲ 2019-20 (ਜੁਲਾਈ-ਜੂਨ) ਦੀਆਂ ਹਾੜੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਮੰਜ਼ੂਰੀ ਦੇ ਦਿੱਤੀ ਹੈ। ਐਮਐਸਪੀ ਉਹ ਦਰ ਹੈ ਜਿਸ ਵਿਚ ਸਰਕਾਰ ਕਿਸਾਨਾਂ ਤੋਂ ਅਨਾਜ ਦੀ ਖਰੀਦਾਰੀ ਕਰਦੀ ਹੈ। ਸੂਤਰਾਂ ਅਨੁਸਾਰ, ਸੀਸੀਈਏ ਨੇ 2019-20 ਦੀਆਂ ਹਾੜੀ ਫ਼ਸਲਾਂ ਲਈ ਕਣਕ ਦਾ ਸਮਰਥਨ ਮੁੱਲ 85 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1925 ਕਰ ਦਿੱਤਾ ਹੈ।ਪਿਛਲੇ ਸਾਲ ਇਹ 1840 ਰੁਪਏ ਪ੍ਰਤੀ ਕੁਇੰਟਲ ਸੀ। ਜੌਂ ਦਾ ਘੱਟੋਂ-ਘੱਟ ਸਮਰਥਨ ਮੁੱਲ ਵਿਚ ਵੀ 85 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1525 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਦਾਲਾਂ ਦੀ ਖੇਤੀ ਨੂੰ ਪ੍ਰਫ਼ੁੱਲਤ ਕਰਨ ਲਈ ਸਰਕਾਰ ਨੇ ਮਾਹਾਂ ਦੀ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ ਨੂੰ 325 ਰੁਪਏ ਵਧਾ ਕੇ 4800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਜੋ ਪਿਛਲੇ ਸਾਲ 4475 ਰੁਪਏ ਪ੍ਰਤੀ ਕੁਇੰਟਲ ਸੀ।

About Jatin Kamboj