Home » FEATURED NEWS » ਕਾਂਗਰਸੀ ਵਿਧਾਇਕ ਹੋਇਆ ਡੋਪ ਟੈਸਟ ‘ਚੋਂ ਫੇਲ
mla

ਕਾਂਗਰਸੀ ਵਿਧਾਇਕ ਹੋਇਆ ਡੋਪ ਟੈਸਟ ‘ਚੋਂ ਫੇਲ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਜਾਣ ਦੇ ਐਲਾਨ ਤੋਂ ਬਾਅਦ ਮੰਤਰੀਆਂ ਤੇ ਵਿਧਾਇਕਾਂ ‘ਚ ਵੀ ਜਿਵੇਂ ਆਪਣੀ ਸਾਫ ਦਿਖ ਜਨਤਾ ਸਾਹਮਣੇ ਲਿਆਉਣ ਦੀ ਹੋੜ ਜਿਹੀ ਲੱਗ ਗਈ ਹੈ। ਖਾਸ ਤੌਰ ‘ਤੇ ਇਸ ਦੌੜ ‘ਚ ਕੋਈ ਵੀ ਕਾਂਗਰਸੀ ਵਿਧਾਇਕ ਖੁਦ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦਾ। ਇਸ ਲੜੀ ਤਹਿਤ ਜਲੰਧਰ ਦੇ ਕਰਤਾਰਪੁਰ ਤੋਂ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੇਟਿਵ ਆਉਣ ‘ਤੇ ਵਿਧਾਇਕ ਦੇ ਨਾਲ-ਨਾਲ ਹਰ ਕੋਈ ਦੰਗ ਰਹਿ ਗਿਆ। ਇਸ ਸਬੰਧੀ ਵਿਧਾਇਕ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਜਿਸ ਕਾਰਨ ਉਹ ਨੀਂਦ ਦੀਆਂ ਗੋਲੀਆਂ ਖਾਂਦੇ ਹਨ, ਇਸ ਕਰਕੇ ਉਨ੍ਹਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਵਿਧਾਇਕ ਵਲੋਂ ਆਪਣੇ ਪੱਖ ‘ਚ ਦਿੱਤੇ ਬਿਆਨ ‘ਚ ਕਿੰਨੀ ਕੁ ਸੱਚਾਈ ਹੈ, ਇਹ ਤਾਂ ਕੋਈ ਨਹੀਂ ਜਾਣਦਾ ਪਰ ਇਸ ਮਾਮਲੇ ਨੇ ਕਾਂਗਰਸ ਦੀ ਕਿਰਕਿਰੀ ਜ਼ਰੂਰ ਕਰਵਾ ਦਿੱਤੀ ਹੈ।

About Jatin Kamboj