Home » News » SPORTS NEWS » ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ
re

ਕਾਂਬਲੀ ਦੀ ਭਵਿੱਖਬਾਣੀ, ਆਸਟਰੇਲੀਆ ‘ਚ ਟੈਸਟ ਸੀਰੀਜ਼ ਜਿੱਤੇਗਾ ਭਾਰਤ

ਮੁੰਬਈ : ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਦਾ ਮੰਨਣਾ ਹੈ ਕਿ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਰਗੇ ਧਾਕੜਾਂ ਦੇ ਹਾਜ਼ਰ ਨਾ ਰਹਿਣ ਕਾਰਨ ਭਾਰਤੀ ਟੀਮ ਆਸਟਰੇਲੀਆ ਖਿਲਾਫ ਆਗਾਮੀ ਸੀਰੀਜ਼ ਵਿਚ ਜਿੱਤ ਦੇ ਪ੍ਰਬਲ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਵਿਰਾਟ ਕੋਹਲੀ ਦੀ ਸ਼ਾਨਦਾਰ ਫਾਰਮ ਤੋਂ ਪ੍ਰਭਾਵਿਤ ਕਾਂਬਲੀ ਨੇ ਭਾਰਤੀ ਕਪਤਾਨ ਦੀ ਰੱਜ ਕੇ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਦੌੜਾਂ ਦਾ ਭੁੱਖਾ ਹੈ ਅਤੇ ਮੈਦਾਨ ‘ਤੇ ਆਪਣਾ 100 ਫੀਸਦੀ ਦਿੰਦਾ ਹੈ। ਕਾਂਬਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ”ਸਾਡੀ ਬਹੁਚ ਵੱਡੀ ਸੰਭਾਵਨਾ ਹੈ ਕਿ ਅਸੀਂ ਇਸ ਸੀਰੀਜ਼ ਵਿਚ ਜਿੱਤਾਂਗੇ। ਆਸਟਰੇਲੀਆ ਦੇ 2 ਮੁੱਖ ਬੱਲੇਬਾਜ਼ (ਸਮਿਥ, ਵਾਰਨਰ) ਨਹੀਂ ਖੇਡਣਗੇ ਅਤੇ ਇਸਦਾ ਸਾਨੂੰ ਪੂਰਾ ਫਾਇਦਾ ਹੋਣਾ ਚਾਹੀਦਾ ਹੈ।” ਸਮਿਥ ਅਤੇ ਵਾਰਨਰ ‘ਤੇ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਦੇ ਮਾਮਲੇ ਕਾਰਨ ਇਕ ਸਾਲ ਦੀ ਪਾਬੰਦੀ ਲੱਗੀ ਹੈ। ਭਾਰਤੀ ਟੀਮ ਇਸ ਮਹੀਨੇ ਆਸਟਰੇਲੀਆ ਦੇ ਲੰਬੇ ਦੌਰੇ ‘ਤੇ ਜਾਵੇਗੀ ਜਿੱਥੇ ਉਹ 3 ਟੀ-20, 4 ਟੈਸਟ, ਅਤੇ 3 ਵਨ ਡੇ ਮੈਚ ਖੇਡੇਗੀ। ਪਹਿਲਾ ਟੈਸਟ ਐਡੀਲੇਡ ਵਿਚ 6 ਦਸੰਬਰ ਤੋਂ ਖੇਡਿਆ ਜਾਵੇਗਾ। ਕਾਂਬਲੀ ਨੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੀ ਵੀ ਤਾਰੀਫ ਕੀਤੀ ਜਿਸ ਨੇ ਵਿੰਡੀਜ਼ ਖਿਲਾਫ ਆਪਣੇ ਕਰੀਅਰ ਦੇ ਪਹਿਲੇ ਟੈਸਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਾਂਬਲੀ ਨੇ ਕਿਹਾ, ”ਉਹ ਸਟ੍ਰੋਕ ਪਲੇਅਰ ਹੈ ਅਤੇ ਲਗਾਤਾਰ ਦੌੜਾਂ ਬਣਾਉਣਾ ਪਸੰਦ ਕਰਦਾ ਹੈ। ਅਸਲ ਵਿਚ ਉਸ ਨੂੰ ਸ਼ਾਟ ਖੇਡਣਾ ਪਸੰਦ ਹੈ। ਉਸ ਨੂੰ ਇਹੀ ਸਲਾਹ ਹੈ ਕਿ ਆਪਣਾ ਨੈਚੁਰਲ ਖੇਡ ਖੇਡੇ।

About Jatin Kamboj