Home » ENTERTAINMENT » ਕਾਦਰ ਖ਼ਾਨ ਨੂੰ ਕੈਨੇਡਾ `ਚ ਕੀਤਾ ਗਿਆ ਸਪੁਰਦ-ਏ-ਖਾਕ
ca

ਕਾਦਰ ਖ਼ਾਨ ਨੂੰ ਕੈਨੇਡਾ `ਚ ਕੀਤਾ ਗਿਆ ਸਪੁਰਦ-ਏ-ਖਾਕ

ਟੋਰਾਂਟੋ : ਦਰਸ਼ਕਾਂ ਦੇ ਦਿਲਾਂ ਤੇ ਅਦਾਕਾਰੀ ਦੀ ਛਾਪ ਛੱਡਣ ਵਾਲੇ ਸਵਰਗੀ ਅਦਾਕਾਰ ਕਾਦਰ ਖਾਨ ਨੂੰ ਅੱਜ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਕਦੇ ਨਾ ਭੁਲਾਉਣ ਵਾਲੇ ਇਸ ਮਰਹੂਮ ਅਦਾਕਾਰ ਨੂੰ ਪਰਿਵਾਰਕ ਫੈਸਲੇ ਮਗਰੋਂ ਕੈਨੇਡਾ ਦੇ ਬਰੈਂਪਟਨ ਵਿਖੇ ਮੀਡੋਵੇਲ ਕਬਰਸਤਾਨ `ਚ ਸੁਪਰਦ-ਏ-ਖਾਕ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 81 ਸਾਲਾਂ ਕਾਦਰ ਖ਼ਾਨ ਦੀ ਲੰਬੀ ਬਿਮਾਰੀ ਤੋਂ ਬਾਅਦ `ਚ 31 ਦਸੰਬਰ 2018 ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ ਨਮਾਜ਼-ਏ-ਜਨਾਜ਼ਾ ਮਿਸੀਸਾਗਾ ਸਥਿਤ ਇਸਾਨਾ ਮਸੀਤ `ਚ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ `ਚ ਬਾਲੀਵੁੱਡ ਫ਼ਿਲਮਾਂ ਦੇ ਦਰਸ਼ਕ ਵੱਡੀ ਤਾਦਾਦ `ਚ ਸ਼ਾਮਲ ਹੋਏ।

About Jatin Kamboj