FEATURED NEWS News Punjabi Movies

ਕਾਮਯਾਬੀ ਦਾ ਨਸ਼ਾ ਸਿੱਧੂ ਮੁਸੇਵਾਲ ਦੇ ਸਿਰ ਚੜ੍ਹ ਬੋਲਣ ਲੱਗਾ, ਦਰਸ਼ਕ ਦੇ ਮੂੰਹ ‘ਤੇ ਮਾਰੇ 20 ਡਾਲਰ

ਵਾਸ਼ਿੰਗਟਨ: ਲਗਦਾ ਸਿੱਧੂ ਮੁਸੇਵਾਲ ਕੋਲ ਪੈਸਾ ਜ਼ਿਆਦਾ ਆ ਗਿਆ ਹੈ, ਇਸ ਲਈ ਤਾਂ ਪ੍ਰਸ਼ੰਸਕ ਦੀ ਹੀ ਨਹੀਂ ਸਗੋਂ ਉਹ ਪੈਸੇ ਦੀ ਕਦਰ ਕਰਨੀ ਵੀ ਭੁੱਲ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਿੱਤ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਹੁਣ ਫਿਰ ਵਿਦੇਸ਼ ਵਿਚਲੇ ਇਕ ਸ਼ੋਅ ਦੌਰਾਨ ਅਪਣੇ ਵੱਲੋਂ ਕੀਤੀ ਹਰਕਤ ਨੂੰ ਲੈ ਕੇ ਉਹ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਦਰਅਸਲ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਰੌਲਾ ਪਾਉਣ ਵਾਲੇ ਨੌਜਵਾਨਾਂ ਨੂੰ ਸ਼ਾਂਤ ਹੋ ਕੇ ਸੁਣਨ ਲਈ ਕਹਿ ਰਿਹਾ ਸੀ ਪਰ ਅੱਗਿਓਂ ਇਕ ਨੌਜਵਾਨ ਨੇ ਆਖ ਦਿੱਤਾ ਕਿ ਉਸ ਨੇ 20 ਡਾਲਰ ਦਿੱਤੇ ਹਨ। ਇੰਨਾ ਕਹਿਣ ਦੀ ਦੇਰ ਸੀ ਕਿ ਸਿੱਧੂ ਮੂਸੇਵਾਲੇ ਨੇ ਉਸ ਨੂੰ ਠੋਕਵਾਂ ਜਵਾਬ ਦਿੰਦਿਆਂ ਆਖਿਆ ਕਿ 20 ਡਾਲਰ ਵਿਚ ਉਸ ਨੂੰ ਮੁੱਲ ਤਾਂ ਨਹੀਂ ਖ਼ਰੀਦ ਲਿਆ। ਇਥੇ ਹੀ ਬਸ ਨਹੀਂ ਮੂਸੇਵਾਲੇ ਨੇ ਸਕਿਓਰਟੀਗਾਰਡ ਨੂੰ ਕਹਿ ਕੇ ਉਸ ਦੇ 20 ਡਾਲਰ ਵੀ ਵਾਪਸ ਕਰ ਦਿੱਤੇ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਸਿੱਧੂ ਮੂਸੇਵਾਲਾ ਅਪਣੇ ਇਕ ਸ਼ੋਅ ਦੌਰਾਨ ਇਹ ਆਖਦਾ ਸੀ ਕਿ ਉਸ ਦੇ ਲਈ ਉਸ ਦੇ ਮਾਂ-ਬਾਪ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਹੀ ਸਭ ਕੁੱਝ ਹਨ।ਇਸ ਤੋਂ ਪਹਿਲਾਂ ਮੂਸੇਵਾਲਾ ਅਪਣੇ ਇਕ ਗੀਤ ਵਿਚ ਮਾਈ ਭਾਗੋ ਦਾ ਨਾਂਅ ਵਰਤਣ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗੀ ਸੀਅਤੇ ਗੀਤ ਵਿਚੋਂ ਵਿਵਾਦਤ ਬੋਲ ਵੀ ਕੱਟ ਦਿੱਤੇ ਸਨ ਪਰ ਇਸ ਸਭ ਦੇ ਬਾਵਜੂਦ ਉਸ ਨੇ ਅਪਣੇ ਸ਼ੋਅ ਦੌਰਾਨ ਇਹ ਆਖ ਦਿੱਤਾ ਸੀ ਕਿ ਉਹ ਕੰਟਰੋਵਰਸੀਆਂ ਤੋਂ ਨਹੀਂ ਡਰਦਾ ਅਤੇ ਅਪਣਾ ਵਿਰੋਧ ਕਰਨ ਵਾਲੀ ਦੁੱਕੀ ਤਿੱਕੀ ਦੀ ਪ੍ਰਵਾਹ ਨਹੀਂ ਕਰਦਾ। ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੀ ਇਸ ਤਾਜ਼ਾ ਵੀਡੀਓ ‘ਤੇ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਦੇ ਵਿਰੋਧ ਵਿਚ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੂਸੇਵਾਲੇ ਨੇ ਪ੍ਰਸੰਸ਼ਕ ਦੇ ਪੈਸੇ ਮੋੜ ਕੇ ਉਸ ਦੀ ਬੇਇੱਜ਼ਤੀ ਕੀਤੀ ਹੈ। ਉਸ ਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।