FEATURED NEWS News PUNJAB NEWS

ਕਾਵਾਂ ਦੀ ਆਵਾਜ਼ ਕੱਢ ਕੇ ਸੈਂਕੜੇ ਕਾਂ ਇਕੱਠੇ ਕਰ ਲੈਂਦੈ ਇਹ ਸਖ਼ਸ਼

ਚੰਡੀਗੜ੍ਹ- ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਫੈਲ ਰਹੀ ਹੈ, ਜਿਸ ਵਿਚ ਇਕ ਵਿਅਕਤੀ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਕੱਢਦਾ ਦਿਖਾਈ ਦੇ ਰਿਹਾ ਹੈ। ਤੁਸੀਂ ਸੋਚਦੇ ਹੋਵੋਗੇ ਕਿ ਜਾਨਵਰਾਂ ਤੇ ਪੰਛੀਆਂ ਦੀਆਂ ਆਵਾਜ਼ਾਂ ਤਾਂ ਕਈ ਲੋਕ ਕੱਢ ਲੈਂਦੇ ਹਨ ਫਿਰ ਇਸ ਵਿਚ ਖ਼ਾਸ ਕੀ ਹੈ। ਦਰਅਸਲ ਇਹ ਸਖ਼ਸ਼ ਪੰਛੀਆਂ ਜਾਨਵਰਾਂ ਦੀਆਂ ਹੁਬਹੂ ਆਵਾਜ਼ਾਂ ਤਾਂ ਕੱਢਦਾ ਹੀ ਹੈ ਪਰ ਜਦੋਂ ਉਹ ਕਾਵਾਂ ਦੀ ਆਵਾਜ਼ ਕੱਢਦਾ ਹੈ ਤਾਂ ਉਸ ਦੇ ਉਪਰ ਆਸਮਾਨ ਵਿਚ ਸੈਂਕੜੇ ਕਾਂ ਇਕੱਠੇ ਹੋ ਜਾਂਦੇ ਹਨ।ਸਾਬਕਾ ਗੈਂਗਸਟਰ ਤੇ ਪ੍ਰਸਿੱਧ ਲੇਖਕ ਮਿੰਟੂ ਗੁਰੂਸਰੀਏ ਵੱਲੋਂ ਵੀ ਇਸ ਸਖ਼ਸ਼ ਦੀ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ‘ਕਮਾਲ ਦਾ ਬੰਦਾ’ ਲਿਖ ਕੇ ਤਾਰੀਫ਼ ਕੀਤੀ ਗਈ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਦੀ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਕੁਮੈਂਟਾਂ ਜ਼ਰੀਏ ਇਸ ਵਿਅਕਤੀ ਨੂੰ ਕੁਦਰਤ ਦੇ ਨੇੜੇ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਕਾਵਾਂ ਵਾਲੇ ਦ੍ਰਿਸ਼ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਸਖ਼ਸ਼ ਪਾਕਿਸਤਾਨੀ ਪੰਜਾਬ ਦਾ ਜਾਪਦਾ ਹੈ ਪਰ ਇਸ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ।