Home » News » SPORTS NEWS » ਕਾਫ਼ੀ ਵਿਦ ਕਰਣ : ਅਪਣੀ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਮੰਗੀ ਮੁਆਫ਼ੀ
pandey

ਕਾਫ਼ੀ ਵਿਦ ਕਰਣ : ਅਪਣੀ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਮੰਗੀ ਮੁਆਫ਼ੀ

ਨਵੀਂ ਦਿੱਲੀ : ਟੈਲਿਵਿਜਨ ਦੇ ਇਕ ਚਰਚਿਤ ਸ਼ੋਅ ਕਾਫ਼ੀ ਵਿਦ ਕਰਣ ਵਿਚ ਇਕ ਤੋਂ ਬਾਅਦ ਕਈ ਵਿਵਾਦਿਤ ਟਿੱਪਣੀਆਂ ਦੇ ਚਲਦੇ ਆਲੋਚਨਾਵਾਂ ਵਿਚ ਘਿਰੇ ਆਲਰਾਉਂਡਰ ਕ੍ਰਿਕੇਟਰ ਹਾਰਦਿਕ ਪਾਂਡਿਆ ਨੇ ਮੁਆਫ਼ੀ ਮੰਗੀ ਹੈ। ਪਾਂਡਿਆ ਨੇ ਕਿਹਾ ਕਿ ਇਸ ਦੇ ਜ਼ਰੀਏ ਉਹ ਨਾ ਤਾਂ ਕਿਸੇ ਨੂੰ ਦੁੱਖ ਅਤੇ ਨਾ ਹੀ ਕਿਸੇ ਦੀ ਬੇਇੱਜ਼ਤੀ ਕਰਨਾ ਚਾਹੁੰਦੇ ਸਨ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ। ਇਸ ਤੋਂ ਪਹਿਲਾਂ ਇਸ ਸ਼ੋਅ ਵਿਚ ਉਨ੍ਹਾਂ ਵਲੋਂ ਔਰਤਾਂ ਉਤੇ ਕੀਤੇ ਗਏ ਇਸ ਵਿਵਾਦਿਤ ਕਮੈਂਟਸ ਨੂੰ ਲੈ ਕੇ ਪਾਂਡਿਆ ਨੂੰ ਸੋਸ਼ਲ ਮੀਡੀਆ ਉਤੇ ਨਾਰੀ – ਵਿਰੋਧੀ ਵੀ ਕਿਹਾ ਗਿਆ। ਪਾਂਡਿਆ ਦੀ ਇਸ ਮੁਆਫ਼ੀ ਤੋਂ ਬਾਅਦ ਸੁਪ੍ਰੀਮ ਕੋਰਟ ਵਲੋਂ ਬੀਸੀਸੀਆਈ ਵਿਚ ਨਿਯੁਕਤ ਅਨੁਸ਼ਾਸਕਾਂ ਦੀ ਕਮੇਟੀ ਨੇ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਨੂੰ ਕਾਰਨ ਦੱਸੋ ਨੋਟਿਸ ਵੀ ਭੇਜਿਆ ਹੈ। ਇਸ ਸ਼ੋਅ ਵਿਚ ਔਰਤਾਂ ਉਤੇ ਕੀਤੀਆਂ ਗਈ ਟਿੱਪਣੀਆਂ ਨੂੰ ਲੈ ਕੇ ਦੋਵਾਂ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਹੈ। ਬੀਸੀਸੀਆਈ ਨੇ ਵੀ ਦੋਵਾਂ ਕ੍ਰਿਕੇਟਰਾਂ ਨੂੰ ਇਸ ਮੁੱਦੇ ‘ਤੇ ਕਾਰਨ ਦੱਸੋ ਨੋਟਿਸ ਦਿਤਾ ਹੈ। 25 ਸਾਲ ਦਾ ਆਲਰਾਉਂਡਰ ਖਿਡਾਰੀ ਪਾਂਡਿਆ ਫ਼ਿਲਮ ਨਿਰਮਾਤਾ ਕਰਣ ਜੌਹਰ ਵਲੋਂ ਹੋਸਟ ਕੀਤੇ ਜਾਣ ਵਾਲੇ ਇਸ ਚੈਟ ਸ਼ੋਅ ਵਿਚ ਅਪਣੇ ਸਾਥੀ ਖਿਡਾਰੀ ਕੇਐਲ ਰਾਹੁਲ ਦੇ ਨਾਲ ਸਨ।

About Jatin Kamboj