Home » News » SPORTS NEWS » ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’
bell

ਕਿਸਮਤ ਨੇ ਸਾਡਾ ਸਾਥ ਨਹੀਂ ਦਿੱਤਾ : ਮਾਰਟੀਨੇਜ਼’

ਸੇਂਟ ਪੀਟਰਸਬਰਗ- ਬੈਲਜੀਅਮ ਦੇ ਕੋਚ ਰਾਬਰਟੋ ਮਾਰਟੀਨੇਜ਼ ਨੇ ਫਰਾਂਸ ਦੇ ਹੱਥੋਂ ਫੀਫਾ ਵਿਸ਼ਵ ਕੱਪ ਸੈਮੀਫਾਈਨਲ ‘ਚ ਇਕ ਗੋਲ ਨਾਲ ਮਿਲੀ ਹਾਰ ਦੇ ਬਾਅਦ ਕਿਹਾ ਕਿ ਕਿਸਮਤ ਨੇ ਉਨ੍ਹਾਂ ਦੀ ਟੀਮ ਦਾ ਸਾਥ ਨਹੀਂ ਦਿੱਤਾ। ਮਾਰਟੀਨੇਜ਼ ਨੇ ਕਿਹਾ, ”ਇਹ ਕਾਫੀ ਸਖਤ ਮੁਕਾਬਲਾ ਸੀ। ਇਸ ‘ਚ ਕੋਈ ਵੱਡੇ ਫੈਸਲਾਕੁੰਨ ਪਲ ਨਹੀਂ ਆਏ। ਇਕ-ਇਕ ਖ਼ਰਾਬ ਪਲ ਨੇ ਸਭ ਕੁਝ ਬਦਲ ਦਿੱਤਾ।”
ਉਨ੍ਹਾਂ ਕਿਹਾ, ”ਫਰਾਂਸ ਦੇ ਡਿਫੈਂਸ ਨੇ ਬਹੁਤ ਵਧੀਆ ਖੇਡ ਦਿਖਾਈ ਜਿਸ ਨੇ ਸਾਨੂੰ ਇੰਨੇ ਮੂਵ ਦੇ ਬਾਵਜੂਦ ਗੋਲ ਨਹੀਂ ਕਰਨ ਦਿੱਤੇ। ਸਾਡੀ ਕਿਸਮਤ ਨੇ ਸਾਥ ਨਹੀਂ ਦਿੱਤਾ। ਬਸ ਇਹੋ ਫਰਕ ਸੀ।” ਇਸ ਹਾਰ ਦੇ ਬਾਵਜੂਦ ਮੈਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ। ਮੈਂ ਫਰਾਂਸ ਨੂੰ ਵਧਾਈ ਦਿੰਦਾ ਹਾਂ ਅਤੇ ਫਾਈਨਲ ਲਈ ਸ਼ੁੱਭ ਕਾਮਨਾਵਾਂ ਵੀ।” ਬੈਲਜੀਅਮ ਨੇ ਕੁਆਰਟਰ ਫਾਈਨਲ ‘ਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ ਨੂੰ ਹਰਾਇਆ ਸੀ।

About Jatin Kamboj