Home » FEATURED NEWS » ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਮੋਦੀ ਦਾ ਧੰਨਵਾਦ ਕਰ ਰਿਹਾ ਹੈ ਅਕਾਲੀ ਦਲ: ਖਹਿਰਾ
khj

ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਮੋਦੀ ਦਾ ਧੰਨਵਾਦ ਕਰ ਰਿਹਾ ਹੈ ਅਕਾਲੀ ਦਲ: ਖਹਿਰਾ

ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 11 ਜੁਲਾਈ ਨੂੰ ਮਲੋਟ ‘ਚ ਹੋਣ ਵਾਲੀ ਰੈਲੀ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਅਕਾਲੀ ਦਲ ਇਸ ਰੈਲੀ ਨੂੰ ‘ਧੰਨਵਾਦ ਰੈਲੀ’ ਦਾ ਨਾਂ ਦੇ ਰਿਹਾ ਹੈ। ਇਸ ਦੌਰਾਨ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਕੀ ਉਹ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਮੋਦੀ ਦਾ ਧੰਨਵਾਦ ਕਰ ਰਿਹਾ ਹੈ। ਅਕਾਲੀ ਦਲ ਨੂੰ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਚਿੰਤਾ ਹੈ ਤਾਂ ਇਹ ਰੈਲੀ ਰੱਦ ਕਰ ਦੇਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ‘ਚ ਇਕ ਸਾਲ ‘ਚ 475 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ ਜਦਕਿ ਪੰਜਾਬ ‘ਚ ਪਿਛਲੇ 10 ਸਾਲਾਂ ‘ਚ ਹਜ਼ਾਰਾਂ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਖਹਿਰਾ ਨੇ ਸਵਾਲ ਕੀਤਾ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਰਹਿੰਦੇ 4 ਸਾਲ ‘ਚ ਕਿਸਾਨਾਂ ਦੇ ਹਿਤ ‘ਚ ਅਜਿਹਾ ਕਿਹੜਾ ਕੰਮ ਕੀਤਾ ਹੈ, ਜਿਸ ਲਈ ਅਕਾਲੀ ਦਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਅਕਾਲੀ ਦਲ ਕਿਸੇ ਵੀ ਸਮੇਂ ਕਿਸਾਨਾਂ ਦੀ ਸਾਰਥਕ ਪਾਰਟੀ ਸੀ ਪਰ ਹੁਣ ਚਾਪਲੂਸਾਂ ਦੀ ਪਾਰਟੀ ਬਣ ਗਿਆ ਹੈ।
ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ‘ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਬਜਾਏ ਵੱਡੇ ਕੋਆਪਰੇਟ ਘਰਾਣਿਆਂ ਦਾ ਹਜ਼ਾਰਾਂ ਕਰੋੜ ਦਾ ਕਰਜ਼ ਰਾਈਟ ਆਫ ਕੀਤਾ ਹੈ ਜਦਕਿ ਕਿਸਾਨਾਂ ਦੀ ਕਿਸੇ ਨੇ ਸੁਧ ਨਹੀਂ ਲਈ ਸਗੋਂ ਗੁਜਰਾਤ ‘ਚ ਭਾਜਪਾ ਦੀ ਸਰਕਾਰ ਨੇ ਕੱਛ ‘ਚ 50 ਹਜ਼ਾਰ ਕਿਸਾਨਾਂ ਦੀ ਜ਼ਮੀਨ ਦਬੋਚ ਲਈ ਅਤੇ ਜਦੋਂ ਹਾਈਕੋਰਟ ਤੋਂ ਕਿਸਾਨਾਂ ਦਾ ਪੱਖ ‘ਚ ਫੈਸਲਾ ਆਇਆ ਤਾਂ ਭਾਜਪਾ ਸਰਕਾਰ ਕਿਸਾਨਾਂ ਦੇ ਪੱਖ ‘ਚ ਆਏ ਫੈਸਲੇ ਦੇ ਵਿਰੋਧ ‘ਚ ਸੁਪਰੀਮ ਕੋਰਟ ਚਲੀ ਗਈ।
ਖਹਿਰਾ ਨੇ ਕਿਹਾ ਕਿ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ 200 ਦਾ ਵਾਧਾ ਕਿਸਾਨਾਂ ਦੇ ਨਾਲ ਮਜ਼ਾਕ ਹੈ ਅਤੇ ਸਵਾਮੀਨਾਥਨ ਕਮੇਟੀ ਦੀ ਸਿਫਾਰਿਸ਼ਾਂ ਮੁਤਾਬਕ ਝੋਨੇ ਦਾ ਸਮਰਥਨ ਮੁੱਲ ਘੱਟੋ-ਘੱਟ 2500 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਸੀ। ਖਹਿਰਾ ਨੇ ਕਿਹਾ ਕਿ ਅਕਾਲੀ ਦਲ ਜਨਤਾ ਨੂੰ ਇਹ ਵੀ ਦੱਸੇ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਅਜਿਹਾ ਕਿਹੜਾ ਪੈਕੇਜ ਦਿੱਤਾ ਹੈ, ਜਿਸ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

About Jatin Kamboj