FEATURED NEWS News PUNJAB NEWS

ਕਿਸਾਨਾਂ ਵੱਲੋਂ ਸੰਗਰੂਰ ‘ਚ ਪੱਕਾ ਮੋਰਚਾ ਸ਼ੁਰੂ

ਸੰਗਰੂਰ – 25 ਅਗਸਤ ਨੂੰ ਚੋਰਾਂ ਵੱਲੋਂ ਕੀਤੀ ਕੁੱਟਮਾਰ ਦੇ ਸ਼ਿਕਾਰ ਪਨਸਪ ਦੇ ਚੌਕੀਦਾਰ ਅਕਬਰ ਖਾਂ ਜਿਸ ਦੀ 28 ਅਗਸਤ ਨੂੰ ਇਲਾਜ ਦੌਰਾਨ ਮੌਤ ਹੋ ਗਈ ਸੀ ਨੂੰ ਇਨਸਾਫ਼ ਦਿਵਾਉਣ ਦੇ ਲਈ ਸੈਂਕੜੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਭਾਰਤੀ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਥੱਲੇ ਡਿਪਟੀ ਕਮਿਸ਼ਨ ਦਫ਼ਤਰ ਅੱਗੇ ਪੱਕਾ ਧਰਨਾ ਲੱਗਾ ਦਿੱਤਾ। ਮ੍ਰਿਤਕ ਦੀ ਲਾਸ਼ ਦਾ ਅੱਜ 8ਵੇਂ ਦਿਨ ਵੀ ਸੰਸਕਾਰ ਨਾ ਹੋ ਸਕਿਆ। ਪਰਿਵਾਰ ਵੱਲੋਂ 10 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਲਈ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।