Home » FEATURED NEWS » ਕੀ ਕੇਜਰੀਵਾਲ ਵਾਕਿਆ ਹੀ ਤਾਨਾਸ਼ਾਹ!
kj

ਕੀ ਕੇਜਰੀਵਾਲ ਵਾਕਿਆ ਹੀ ਤਾਨਾਸ਼ਾਹ!

ਜਲੰਧਰ : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਤਾਨਾਸ਼ਾਹ ਕਰਾਰ ਦਿੱਤਾ। ਖਹਿਰਾ ਅਤੇ ਸੰਧੂ ਨੇ ਕੇਜਰੀਵਾਲ ਨੂੰ ਇਸ ਲਈ ਤਾਨਾਸ਼ਾਹ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਪਾਰਟੀ ਦੇ ਖੁਦ ਦੇ ਬਣਾਏ ਹੋਏ ਸੰਵਿਧਾਨ ’ਤੇ ਵੀ ਉਨ੍ਹਾਂ ਵੱਲੋਂ ਅਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਸ਼ੋਅਕਾਜ ਨੋਟਿਸ ਜਾਰੀ ਕੀਤਾ ਗਿਆ । ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਖੁਦ ਨੂੰ ਪਾਰਟੀ ਵਿਚੋਂ ਗੈਰ ਸੰਵਿਧਾਨਿਕ ਤਰੀਕੇ ਨਾਲ ਕੱਢੇ ਜਾਣ ਦੇ ਵਿਰੋਧ ਵਜੋਂ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਨ ਦਾ ਵੀ ਫੈਸਲਾ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮ ਤੌਰ ‘ਤੇ ਲੋਕ ਮੋਦੀ ਤੇ ਰਾਹੁਲ ਨੂੰ ਤਾਨਾਸ਼ਾਹ ਕਹਿੰਦੇ ਹਨ, ਪਰ ਕੇਜਰੀਵਾਲ ਉਨ੍ਹਾਂ ਤੋਂ ਵੀ ਵੱਡਾ ਤਾਨਾਸ਼ਾਹ ਹੈ, ਕਿਉਂਕਿ ਦੇਸ਼ ਦੇ ਝੰਡੇ ‘ਤੇ ਅੱਜ ਤਕ ਉਨ੍ਹਾਂ ਨੇ ਆਪਣੀ ਫੋਟੋ ਨਹੀਂ ਲਗਾਈ, ਜੋ ਕੇਜਰੀਵਾਲ ਨੇ ਲਗਾਈ ਹੋਈ ਹੈ। ਕੇਜਰੀਵਾਲ ’ਤੇ ਲੱਗਦੇ ਤਾਨਾਸ਼ਾਹ ਦੇ ਦੋਸ਼ਾਂ ਨੂੰ ਉਨ੍ਹਾਂ ਦੇ ਵਿਰੋਧੀ ਭਾਜਪਾ ਅਤੇ ਕਾਂਗਕਸੀ ਆਗੂਆਂ ਨੇ ਵੀ ਉਨ੍ਹਾਂ ਦੇ ਤਾਨਾਸ਼ਾਹ ਹੋਣ ਦੀ ਅਨੇਕਾਂ ਵਾਰ ਗਵਾਹੀ ਭਰੀ ਹੈ।

About Jatin Kamboj