Home » News » AUSTRALIAN NEWS » ਕੁਈਨਜ਼ਲੈਂਡ ‘ਚ ਵਾਪਰਿਆ ਕਾਰ ਹਾਦਸਾ, ਪਤੀ-ਪਤਨੀ ਦੀ ਮੌਤ
ras

ਕੁਈਨਜ਼ਲੈਂਡ ‘ਚ ਵਾਪਰਿਆ ਕਾਰ ਹਾਦਸਾ, ਪਤੀ-ਪਤਨੀ ਦੀ ਮੌਤ

ਬ੍ਰਿਸਬੇਨ- ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ‘ਚ ਸ਼ੁੱਕਰਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ‘ਚ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ 18 ਮਹੀਨਿਆਂ ਦਾ ਬੱਚਾ ਸੁਰੱਖਿਅਤ ਬਚ ਗਿਆ। ਪੁਲਸ ਮੁਤਾਬਕ ਇਕ ਕਾਰ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ‘ਚ ਸਵਾਰ 28 ਸਾਲਾ ਵਿਅਕਤੀ ਅਤੇ ਉਸ ਦੀ 26 ਸਾਲਾ ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਕੁਈਨਜ਼ਲੈਂਡ ਦੇ ਓਲਡ ਫਰਨਵਾਲੇ ਰੋਡ ‘ਤੇ ਵਾਪਰਿਆ। ਕਾਰ ਬੇਕਾਬੂ ਹੋ ਕੇ ਚੌਰਾਹੇ ‘ਤੇ ਉਲਟਬਾਜ਼ੀਆਂ ਖਾਂਦੀ ਹੋਈ ਪਲਟ ਗਈ।ਪੁਲਸ ਮੁਤਾਬਕ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਕਾਰ ‘ਚ ਜੋੜੇ ਸਮੇਤ ਬੱਚਾ ਅਤੇ ਉਸ ਦੀ ਦਾਦੀ ਸਵਾਰ ਸਨ। ਹਾਦਸੇ ਵਿਚ ਦਾਦੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਜਦਕਿ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਹਾਦਸੇ ਵਿਚ ਉਸ ਦੇ ਮਾਂ-ਬਾਪ ਦੀ ਮੌਤ ਹੋ ਗਈ।

About Jatin Kamboj