Home » FEATURED NEWS » ਕੇਂਦਰੀ ਜੇਲ੍ਹ ‘ਚ ਕੈਦੀਆਂ ਕੋਲੋਂ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ
jl

ਕੇਂਦਰੀ ਜੇਲ੍ਹ ‘ਚ ਕੈਦੀਆਂ ਕੋਲੋਂ ਮੋਬਾਇਲ ਤੇ ਨਸ਼ੀਲੇ ਪਦਾਰਥ ਬਰਾਮਦ

ਅੰਮ੍ਰਿਤਸਰ : ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ 3 ਕੈਦੀਆਂ ਤੋਂ ਸਰਚ ਅਭਿਆਨ ਦੌਰਾਨ ਮੋਬਾਇਲ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਰਬਚਨ ਸਿੰਘ ਅਨੁਸਾਰ ਹਵਾਲਾਤੀ ਸਾਵਨ ਉਰਫ਼ ਗੋਰੀ ਨਿਵਾਸੀ ਕਬੀਰ ਨਗਰ ਤੁੰਗਬਾਲਾ ਮਜੀਠੀਆ ਰੋਡ ਜੇਲ੍ਹ ਵਿੱਚ ਹੈ। ਗੋਰੀ ਨੂੰ ਥਾਣਾ ਸਦਰ ਪੁਲਿਸ ਨੇ 22 ਜੁਲਾਈ 2018 ਅਤੇ 3 ਸਤੰਬਰ 2017 ਵਿੱਚ ਦਰਜ ਕੀਤੇ ਸਨੈਚਿੰਗ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਸੀ। 20 ਅਪ੍ਰੈਲ ਦੀ ਦੁਪਹਿਰ ਸਾਢੇ 12 ਵਜੇ ਜੀਵਨ ਲਾਲ ਨਿਵਾਸੀ ਇੰਦਰਾ ਕਲੋਨੀ ਤੁੰਗਪਾਈ ਗੋਰੀ ਨਾਲ ਮੁਲਾਕਾਤ ਕਰਨ ਲਈ ਆਇਆ।
ਮੁਲਾਕਾਤ ਦੌਰਾਨ ਵਾਰਡਨ ਨਰਿੰਦਰ ਕੁਮਾਰ ਨਿਗਰਾਨੀ ਕਰ ਰਿਹਾ ਸੀ। ਜੀਵਨ ਕੁਮਾਰ ਦੇ ਜਾਣ ਤੋਂ ਬਾਅਦ ਗੋਰੀ ‘ਤੇ ਸ਼ੱਕ ਹੋਇਆ ਅਤੇ ਤਲਾਸ਼ੀ ਲੈਣ ‘ਤੇ ਗੋਰੀ ਕੋਲੋਂ 35 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਮਾਮਲਾ ਜੇਲ੍ਹ ਸੁਪਰਡੈਂਟ ਕੋਲ ਪੁੱਜਾ। ਜੇਲ੍ਹ ਸੁਪਰਡੈਂਟ ਨੇ ਜੇਲ੍ਹ ਵਿੱਚ ਬੰਦ ਹਵਾਲਾਤੀ ਸਾਵਨ ਉਰਫ਼ ਗੋਰੀ ਅਤੇ ਮੁਲਾਕਾਤੀ ਜੀਵਨ ਲਾਲ ਦੇ ਵਿਰੁੱਧ ਕੇਸ ਦਰਜ ਕਰਾਇਆ ਹੈ। ਪੁਲਿਸ ਵਲੋਂ ਜੀਵਨ ਲਾਲ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਜਾਰੀ ਹੈ।

About Jatin Kamboj