Home » ENTERTAINMENT » Punjabi Movies » ‘ਕੇਸਰੀ’ ਵਿੱਚ ਕੰਮ ਕਰ ਕੇ ਉਤਸ਼ਾਹਤ ਹਨ ਅਕਸ਼ੈ-ਪਰਿਣੀਤੀ
ks

‘ਕੇਸਰੀ’ ਵਿੱਚ ਕੰਮ ਕਰ ਕੇ ਉਤਸ਼ਾਹਤ ਹਨ ਅਕਸ਼ੈ-ਪਰਿਣੀਤੀ

ਨਵੀਂ ਦਿੱਲੀ : ਅਕਸ਼ੈ ਕੁਮਾਰ, ਪਰਿਣੀਤੀ ਚੋਪੜਾ ਸਟਾਰਰ ਅਤੇ ਕਰਣ ਜੌਹਰ ਦੇ ਪ੍ਰੋਡਕਸ਼ਨ ਹੇਠ ਬਣੀ ਮਹੱਤਵਪੂਰਨ ਫਿਲਮ ‘ਕੇਸਰੀ’ ਦੀ ਸ਼ੂਟਿੰਗ ਖਤਮ ਹੋ ਗਈ ਹੈ। ਤਿੰਨਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਐਲਾਨ ਕੀਤਾ ਹੈ।  ਅਕਸ਼ੈ ਨੇ ਆਪਣੇ ਟਵਿੱਟਰ ਹੈਂਡਲ ‘ਤੇ ਆਪਣਾ ਲੁਕ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਹ ਫਿਲਮ ਕਰ ਕੇ ਮੇਰੀ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ। ਉਥੇ ਹੀ ਫਿਲਮ ਦੇ ਸੈੱਟ ਤੋਂ ਅਕਸ਼ੈ ਅਤੇ ਪਰਿਣੀਤੀ ਚੋਪੜਾ ਦੀ ਤਸਵੀਰ ਵੀ ਸਾਹਮਣੇ ਆਈ ਹੈ। ਪਰਿਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੂੰ ਧੰਨਵਾਦ ਕੀਤਾ ਹੈ। ਅਕਸ਼ੈ ਕੁਮਾਰ ਅਤੇ ਕਰਣ ਜੌਹਰ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਤ ਹਨ।

About Jatin Kamboj