Home » FEATURED NEWS » ਕੈਪਟਨ ਤੋਂ ਬਾਅਦ ਰਾਹੁਲ ਦੀ ਸਮਰੱਥਾ ‘ਤੇ ਹੁਣ ਸ਼ੀਲਾ ਦੀਕਸ਼ਤ ਨੂੰ ਵੀ ਸ਼ੱਕ
article23011

ਕੈਪਟਨ ਤੋਂ ਬਾਅਦ ਰਾਹੁਲ ਦੀ ਸਮਰੱਥਾ ‘ਤੇ ਹੁਣ ਸ਼ੀਲਾ ਦੀਕਸ਼ਤ ਨੂੰ ਵੀ ਸ਼ੱਕ

ਨਵੀਂ ਦਿੱਲੀ, 15 ਅਪ੍ਰੈਲ : ਲੋਕਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਨੂੰ ਅਨੁਭਵਹੀਣ ਕਰਾਰ ਦੇਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਸ਼ੀਲਾ ਦੀਕਸ਼ਤ ਨੂੰ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸਮਰੱਥਾ ਉੱਤੇ ਸ਼ੱਕ ਹੈ। ਉਨਾਂ ਕਿਹਾ ਕਿ ਸੋਨੀਆ ਗਾਂਧੀ ਨੂੰ ਹੀ ਇਸ ਅਹੁਦੇ ਉੱਤੇ ਬਣੇ ਰਹਿਣਾ ਚਾਹੀਦਾ ਹੈ। ਇੱਥੇ ਵਰਣਯੋਗ ਹੈ ਕਿ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਸੋਨੀਆ ਗਾਂਧੀ ਨੂੰ ਪਾਰਟੀ ਦੀ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ, ਕਿਉਂਕਿ ਰਾਹੁਲ ਗਾਂਧੀ ਵਿਚ ਅਨੁਭਵ ਦੀ ਘਾਟ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਵੀ ਇਕ ਈਮੇਲ ਲਿਖ ਕੇ ਕਿਹਾ ਸੀ ਕਿ ਪਿਛਲੇ ਦਸ ਸਾਲਾਂ ਵਿਚ ਤੁਸੀਂ ਕਿਸ਼ਤੀ ਦੇ ਕਪਤਾਨ ਬਣਨ ਵਿਚ ਨਾਕਾਮ ਰਹੇ ਹੋ।

About Jatin Kamboj