Home » FEATURED NEWS » ਕੈਪਟਨ ਤੋਂ ਬਾਅਦ ਹਰਸਿਮਰਤ ਬਾਦਲ ਦਾ ਪਾਕਿ ਮੰਤਰੀ ਨੂੰ ਕਰਾਰਾ ਜਵਾਬ
hss

ਕੈਪਟਨ ਤੋਂ ਬਾਅਦ ਹਰਸਿਮਰਤ ਬਾਦਲ ਦਾ ਪਾਕਿ ਮੰਤਰੀ ਨੂੰ ਕਰਾਰਾ ਜਵਾਬ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨੀ ਮੰਤਰੀ ਚੌਧਰੀ ਫ਼ਵਾਦ ਹੁਸੈਨ ਦੇ ਭਾਰਤੀ ਫੌਜ ਵਿਚ ਸਿੱਖ ਸੈਨਿਕਾਂ ਨੂੰ ਉਕਸਾਉਣ ਵਾਲੇ ਟਵੀਟ ‘ਤੇ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਾਕਿ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਪਾਕਿਸਤਾਨ ਮੰਤਰੀ ਦਾ ਇਹ ਟਵੀਟ ਹੈਰਾਨ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਪੰਜਾਬੀ ਦੇਸ਼ ਭਗਤ ਹੁੰਦੇ ਹਨ ਅਤੇ ਉਹ ਅਪਣੇ ਦੇਸ਼ ਲਈ ਬਲਿਦਾਨ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਦੇ। ਇਸ ਲਈ ਚੌਧਰੀ ਫ਼ਵਾਦ ਨੂੰ ਫੌਜੀਆਂ ਨੂੰ ਅਪਣੇ ਫਰਜ਼ ਸਿਖਾਉਣ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਸਰਕਾਰ ਵਿਚ ਜਾਣਕਾਰੀ ਅਤੇ ਪ੍ਰਸਾਰਣ ਦੇ ਸੰਘੀ ਮੰਤਰੀ ਫ਼ਵਾਦ ਖ਼ਾਨ ਚੌਧਰੀ ਨੇ ਭਾਰਤ ਦੇ ਪੰਜਾਬੀ ਜਵਾਨਾਂ ਨੂੰ ਉਕਸਾਉਣ ਵਾਲਾ ਟਵੀਟ ਕੀਤਾ ਸੀ। ਫ਼ਵਾਦ ਚੌਧਰੀ ਨੇ ਅਪਣੇ ਟਵਿਟਰ ‘ਤੇ ਲਿਖਿਆ ਸੀ ਕਿ ਉਹ ਭਾਰਤੀ ਫ਼ੌਜ ਵਿਚ ਸਾਰੇ ਫ਼ੌਜੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਕਸ਼ਮੀਰੀ ਲੋਕਾਂ ‘ਤੇ ਭਾਰਤ ਸਰਕਾਰ ਦੇ ਜ਼ੁਰਮ ਵਿਰੁੱਧ ਅਪਣੀ ਫੌਜ ਦੀ ਡਿਊਟੀ ਕਰਨ ਤੋਂ ਮਨਾਂ ਕਰ ਦੇਣ।

About Jatin Kamboj