SPORTS NEWS

ਕੋਹਲੀ ਕੋਲ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਮੌਕਾ, ਸਿਰਫ਼ 1 ਦੌੜ ਦੂਰ

ਨਵੀਂ ਦਿੱਲੀ : ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 3 ਟੀ-20 ਦੀ ਸੀਰੀਜ ਦਾ ਪਹਿਲਾ ਮੈਚ ਐਤਵਾਰ ਨੂੰ ਗੁਹਾਟੀ ‘ਚ ਹੋਵੇਗਾ। ਇਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਇੱਕ ਰਨ ਬਣਾਉਂਦੇ ਹੀ ਦੁਨੀਆ ਦੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਬੱਲੇਬਾਜ ਬਣ ਜਾਣਗੇ। ਇਸ ਮਾਮਲੇ ‘ਚ ਉਹ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦੇਣਗੇ। ਕੋਹਲੀ ਨੇ ਹੁਣ ਤੱਕ 75 ਮੈਚਾਂ ‘ਚ 52.66 ਦੀ ਔਸਤ ਅਤੇ ਰੋਹਿਤ ਨੇ 104 ਟੀ-20 ਵਿੱਚ 32.10 ਦੀ ਔਸਤ ਨਾਲ ਬਰਾਬਰ 2633 ਰਨ ਬਣਾਏ ਹਨ। ਸ਼੍ਰੀਲੰਕਾ ਦੇ ਖਿਲਾਫ਼ ਸੀਰੀਜ ਤੋਂ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਹੈ।
ਅਜਿਹੇ ‘ਚ ਕੋਹਲੀ ਲਈ ਇਹ ਰਿਕਾਰਡ ਕਾਇਮ ਕਰਨਾ ਮੁਸ਼ਕਿਲ ਨਹੀਂ ਹੋਵੇਗਾ। ਰੋਹਿਤ ਤੋਂ ਇਲਾਵਾ ਤੇਜ ਗੇਂਦਬਾਜ ਸ਼ਮੀ ਨੂੰ ਵੀ ਆਰਾਮ ਦਿੱਤਾ ਗਿਆ। ਜਦਕਿ ਸੱਟ ਤੋਂ ਠੀਕ ਹੋ ਚੁੱਕੇ ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ ਅਤੇ ਓਪਨਰ ਸ਼ਿਖਰ ਧਵਨ ਦੀ ਵਾਪਸੀ ਹੋਈ ਹੈ।

ਸਭ ਤੋਂ ਜ਼ਿਆਦਾ ਟੀ-20 ਰਨ ਬਣਾਉਣ ਵਾਲੇ ਟਾਪ-5 ਖਿਡਾਰੀਆਂ ਵਿੱਚ 2 ਭਾਰਤੀ

  ਖਿਡਾਰੀ                  ਦੇਸ਼                   ਮੈਚ                       ਦੌੜਾਂ

ਵਿਰਾਟ ਕੋਹਲੀ            ਭਾਰਤ                  75                        2633

ਰੋਹਿਤ ਸ਼ਰਮਾ            ਭਾਰਤ                   104                     2633

ਮਾਰਟਿਨ ਗੁਪਟਿਲ      ਨਿਊਜੀਲੈਂਡ              83                     2436

ਸ਼ੋਏਬ ਮਲਿਕ              ਪਾਕਿਸਤਾਨ               111                   2263

ਬਰੈਂਡਨ ਮੈੱਕੁਲਮ         ਨਿਊਜੀਲੈਂਡ               71                       2140