SPORTS NEWS

ਕੋਹਲੀ ਮੁੜ ਬਣੇ ਨੰਬਰ ਇਕ ਟੈਸਟ ਬੱਲੇਬਾਜ਼

ਗੇਂਦਬਾਜ਼ਾਂ ਵਿਚ ਆਸਟਰੇਲੀਆ ਦੇ ਪੈਂਟ ਕਮਿੰਸ ਨੰਬਰ ਇਕ ‘ਤੇ
ਦੁਬਈ : ਭਾਰਤੀ ਕਪਤਾਨ ਵਿਰਾਟ ਕੋਹਲੀ ਬੁਧਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਫਿਰ ਤੋਂ ਸਿਖਰਲਾ ਸਥਾਨ ‘ਤੇ ਪਹੁੰਚ ਗਏ। ਆਸਟਰੇਲੀਆ ਦੇ ਸਟੀਵ ਸਮਿਥ ਦੇ ਹੇਠਾਂ ਡਿਗੱਣ ਦੇ ਕਾਰਨ ਕੋਹਲੀ ਅੱਗੇ ਵਧਣ ਵਿਚ ਸਫਲ ਰਹੇ। ਪਿਛਲੇ ਹਫ਼ਤੇ ਕੋਲਕਾਤਾ ਵਿਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਡੇਅ ਨਾਈਟ ਟੈਸਟ ਮੈਚ ਵਿਚ 136 ਦੌੜਾਂ ਬਣਾਉਣ ਵਾਲੇ ਕੋਹਲੀ ਨੇ 928 ਅੰਕ ਬਣਾਏ ਹਨ ਅਤੇ ਉਹ ਹੁਣ ਸਮਿਥ ਤੋਂ ਪੰਜ ਅੰਕ ਅੱਗੇ ਹਨ ਜਿਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਐਡੀਲੇਡ ਟੈਸਟ ਵਿਚ 36 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਦੇ 931 ਤੋਂ ਘੱਟ ਕੇ 923 ਅੰਕ ਰਹਿ ਗਏ ਹਨ। ਚੇਤੇਸ਼ਵਰ ਪੁਜਾਰਾ ਨੇ ਚੌਥਾ ਸਥਾਨ ਬਰਕਰਾਰ ਰਖਿਆ ਹੈ ਜਦੋਂਕਿ ਅਜਿੰਕਯ ਰਹਾਣੇ ਨਵੀਂ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਖਿਸਕ ਕੇ ਛੇਵੇਂ ਨੰਬਰ ‘ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਵਿਚ ਆਸਟਰੇਲੀਆ ਦੇ ਪੈਟ ਕਮਿੰਸ ਨੰਬਰ ਇਕ ‘ਤੇ ਅਤੇ ਜਦਕਿ ਆਲਰਾਉਂਡਰਜ਼ ਦੀ ਰੈਂਕਿੰਗ ਵਿਚ ਜੇਸਨ ਹੋਲਡਰ ਨੰਬਰ ਇਕ ‘ਤੇ ਹਨ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ‘ਤੇ ਹਨ ਅਤੇ ਉਹ ਭਾਰਤੀ ਗੇਂਦਬਾਜ਼ਾਂ ‘ਚੋਂ ਸੱਭ ਤੋਂ ਅੱਗੇ ਹਨ। ਸੀਨੀਅਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੀ ਨੌਵਾਂ ਸਥਾਨ ਬਰਕਰਾਰ ਰਖਿਆ ਹੈ। ਮੁਹੰਮਦ ਸ਼ਮੀ ਇਕ ਸਥਾਨ ਚੜ੍ਹ ਕੇ ਦਸਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਈਸੀਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “”ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 12 ਦੌੜਾਂ ਦੀ ਛਲਾਂਗ ਲਗਾ ਕੇ ਨਾਬਾਦ 335 ਦੌੜਾਂ ਨਾਲ 12 ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦੋਂ ਕਿ ਮਾਰਨਸ ਲਾਬੂਸ਼ੇਨ ਪਹਿਲੀ ਵਾਰ ਚੋਟੀ ਦੇ 10 ਵਿਚ ਪਹੁੰਚੇ।