Home » FEATURED NEWS » ਖਹਿਰਾ ਦੀ ਪਾਰਟੀ ‘ਚ ਵਾਪਸੀ ‘ਤੇ ਮਾਨ ਦੀ ਸ਼ਰਤ
bm

ਖਹਿਰਾ ਦੀ ਪਾਰਟੀ ‘ਚ ਵਾਪਸੀ ‘ਤੇ ਮਾਨ ਦੀ ਸ਼ਰਤ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਸੀਨੀਅਰ ਆਗੂ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਸੁਖਪਾਲ ਖਹਿਰਾ ਅਨੁਸਾਸ਼ਨ ਵਿਚ ਰਹਿ ਕੇ ਕੰਮ ਕਰਨਾ ਚਾਹੁਣ ਤਾਂ ਉਨ੍ਹਾਂ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ। ਮਾਨ ਅੰਮ੍ਰਿਤਸਰ ਵਿਖੇ ਲੋਕ ਸਭਾ ਚੋਣਾਂ ਲਈ ਪਾਰਟੀ ਵਲੋਂ ਐਲਾਨੇ ਉਮੀਦਵਾਰ ਕੁਲਦੀਪ ਧਾਲੀਵਾਲ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ਕੋਈ ਵੀ ਪਾਰਟੀ ਅਨੁਸ਼ਾਸਨ ਨਾਲ ਚੱਲਦੀ ਹੈ, ਅਨੁਸ਼ਾਸਨ ਵਿਚ ਰਹਿ ਕੇ ਹੀ ਖਹਿਰਾ ਨੂੰ ਕੰਮ ਕਰਨਾ ਪਵੇਗਾ। ਇਸ ਦੇ ਨਾਲ ਖਹਿਰਾ ਵਲੋਂ ਪੰਜਾਬ ਦੀ ਖੁਦ-ਮੁਖਤਿਆਰੀ ‘ਤੇ ਚੁੱਕੇ ਜਾਂਦੇ ਸਵਾਲਾਂ ‘ਤੇ ਮਾਨ ਨੇ ਕਿਹਾ ਕਿ ਜਿਸ ਸਮੇਂ ਖਹਿਰਾ ਨੂੰ ਭੁਲੱਥ ਤੋਂ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਅਲਾਟ ਕੀਤੀ ਗਈ ਸੀ, ਉਸ ਸਮੇਂ ਇਹ ਫੈਸਲਾ ਪਾਰਟੀ ਹਾਈਕਮਾਨ ਨੇ ਲਿਆ ਸੀ, ਫਿਰ ਉਦੋਂ ਖਹਿਰਾ ਚੁੱਪ ਕਿਉਂ ਸਨ।

About Jatin Kamboj