Home » FEATURED NEWS » ਖਹਿਰਾ ਵੱਲੋਂ ਸਰਕਾਰ ‘ਤੇ ਝੂਠੇ ਮੁਕਾਬਲੇ ਕਰਨ ਵਾਲਿਆਂ ਦੀ ਮਦਦ ਦੇ ਲਗਾਏ ਆਰੋਪ
SSSS

ਖਹਿਰਾ ਵੱਲੋਂ ਸਰਕਾਰ ‘ਤੇ ਝੂਠੇ ਮੁਕਾਬਲੇ ਕਰਨ ਵਾਲਿਆਂ ਦੀ ਮਦਦ ਦੇ ਲਗਾਏ ਆਰੋਪ

ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ ਵਿਖੇ ਪ੍ਰੈਸ ਕਾਂਨਫਰੰਸ ਕੀਤੀ, ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਵਾਈ ਹੈ। ਜਿਨ੍ਹਾਂ ਨੇ 1993 ਵਿਚ ਲੁਧਿਆਣਾ ਦੇ ਹਰਜੀਤ ਸਿੰਘ ਨੂੰ ਝੂਠੇ ਮੁਕਾਬਲੇ ਵਿਚ ਮਾਰ ਮੁਕਾਇਆ ਸੀ। ਸੁਖਪਾਲ ਖਹਿਰਾ ਨੇ ਕਿਹਾ ਕਿ ਪਿੰਡ ਸਹਾਰਨ ਦੇ ਹਰਜੀਤ ਸਿੰਘ ਨੂੰ ਕਾਲੇ ਦੌਰ ਵੇਲੇ ਪੁਲਿਸ ਨੇ ਫਰਜੀ ਮੁਕਾਬਲੇ ਵਿਚ ਕਤਲ ਕਰ ਦਿੱਤਾ ਸੀ ਅਤੇ ਉਸ ਮਗਰੋਂ ਅਦਾਲਤ ਨੇ ਦੋਸ਼ੀਆਂ ਨੂੰ ਜੇਲ੍ਹ ਵਿਚ ਪਹੁੰਚਾ ਦਿੱਤਾ ਸੀ ਪਰ ਹੁਣ ਪੰਜਾਬ ਸਰਕਾਰ ਨੇ ਚੁਪ-ਚਪੀਤੇ ਇਨ੍ਹਾਂ ਦੋਸ਼ੀਆਂ ਦੀ ਸਜ਼ਾ ਪੰਜਾਬ ਦੇ ਰਾਜਪਾਲ ਕੋਲੋਂ ਮੁਆਫ਼ ਕਰਵਾ ਦਿੱਤੀ ਗਈ ਹੈ ਜੋ ਸਰਾ-ਸਰ ਪੀੜਿਤ ਪਰਵਾਰ ਲਈ ਵੱਡਾ ਧੱਕਾ ਹੈ।

About Jatin Kamboj