Home » News » AUSTRALIAN NEWS » ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ
as

ਖਾਸ ਤਰ੍ਹਾਂ ਨਾਲ ਵਿਕਸਤ ਮੱਛਰ ਰੋਕ ਸਕਦੈ ਡੇਂਗੂ ਨੂੰ ਫੈਲਣ ਤੋਂ

ਸਿਡਨੀ – ਆਪਣੇ ਤਰ੍ਹਾਂ ਦੀ ਪਹਿਲੀ ਪ੍ਰਾਪਤੀ ਤਹਿਤ ਆਸਟਰੇਲੀਆਈ ਖੋਜਕਾਰਾਂ ਨੇ ਖਾਸ ਤਰ੍ਹਾਂ ਨਾਲ ਵਿਕਸਤ ਕੀਤੇ ਗਏ ਮੱਛਰਾਂ ਨੂੰ ਤਾਇਨਾਤ ਕਰ ਕੇ ਇਕ ਪੂਰੇ ਸ਼ਹਿਰ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾ ਲਿਆ ਹੈ। ਇਹ ਮੱਛਰ ਜਾਨਲੇਵਾ ਡੇਂਗੂ ਜੀਵਾਣੂ ਨੂੰ ਫੈਲਾਉਣ ਵਿਚ ਅਸਮਰੱਥ ਹੁੰਦੇ ਹਨ। ਪ੍ਰਜਨਨ ਰਾਹੀਂ ਇਨ੍ਹਾਂ ਮੱਛਰਾਂ ਨੂੰ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੇ ਵੋਲਬੈਚੀਆ ਬੈਕਟੀਰੀਆ ਦਾ ਵਾਹਕ ਬਣਾਇਆ ਗਿਆ ਹੈ। ਇਹ ਬੈਕਟੀਰੀਆ ਜੀਵਾਣੂ ਨੂੰ ਫੈਲਣ ਤੋਂ ਰੋਕ ਦਿੰਦਾ ਹੈ। ਇਨ੍ਹਾਂ ਮੱਛਰਾਂ ਨੂੰ ਕੁਵੀਂਸਲੈਂਡ ਦੇ ਟਾਉਂਸਵਿਲੇ ਦੇ 66 ਵਰਗ ਕਿਲੋਮੀਟਰ ਖੇਤਰ ਵਿਚ ਉਨ੍ਹਾਂ ਸਥਾਨਾਂ ‘ਤੇ ਪਾ ਦਿੱਤਾ ਗਿਆ, ਜਿਥੇ ਉਹ ਕੁਦਰਤੀ ਤੌਰ ‘ਤੇ ਪ੍ਰਜਨਨ ਕਰ ਸਕਦੇ ਹਨ। ਇਨ੍ਹਾਂ ਮੱਛਰਾਂ ਨੂੰ ਛੱਡੇ ਜਾਣ ਤੋਂ ਬਾਅਦ ਪਿਛਲੇ ਚਾਰ ਸਾਲਾਂ ਵਿਚ ਇਸ ਖੇਤਰ ਵਿਚ ਡੇਂਗੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

About Jatin Kamboj