Home » ENTERTAINMENT » ਗਾਇਕ ਸ਼ੈਰੀ ਮਾਨ ਨਾਲ ਕੌਣ ਮਾਰ ਗਿਆ 50 ਹਜ਼ਾਰ ਡਾਲਰ ਦੀ ਠੱਗੀ?
156-sharry-mann

ਗਾਇਕ ਸ਼ੈਰੀ ਮਾਨ ਨਾਲ ਕੌਣ ਮਾਰ ਗਿਆ 50 ਹਜ਼ਾਰ ਡਾਲਰ ਦੀ ਠੱਗੀ?

ਚੰਡੀਗੜ੍ਹ : ਪ੍ਰਸਿੱਧ ਗਾਇਕ ਮਾਨ ਨਾਲ ਕਿਸੇ ਵਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ‘ਮਾਂ ਤੇਰੀ ਆਟੇ ਦੀ ਚਿੜੀ’, ‘ਸ਼ਾਦੀ ਡਾਟ ਕਾਮ’, ‘ਤਿੰਨ ਪੈੱਗ’ ਗੀਤਾਂ ਨਾਲ ਸਾਰਿਆਂ ਦੇ ਹਰਮਨ ਪਿਆਰੇ ਬਣੇ ਹੋਏ ਗਾਇਕ ਸ਼ੈਰੀ ਮਾਨ ਨਾਲ ਧੋਖਾਧੜੀ ਹੋਈ ਹੈ। ਇਹ ਧੋਖਾ ਛੋਟਾ ਮੋਟਾ ਨਹੀਂ ਹੈ ਸਗੋਂ 50 ਹਜ਼ਾਰ ਡਾਲਰ ਦਾ ਹੋਇਆ ਹੈ। ਸ਼ੈਰੀ ਮਾਨ ਨੇ ਸਨੈਪਚੈਟ ‘ਤੇ ਮੈਸਜ ਸ਼ੇਅਰ ਕੀਤਾ ਹੈ ਅਤੇ ਉਸ ‘ਚ ਲਿਖਿਆ ਹੈ ਕਿ, ”ਮੇਰੇ ਨਾਲ 50 ਹਜ਼ਾਰ ਡਾਲਰ ਦਾ ਧੋਖਾ ਕੀਤਾ ਗਿਆ।” ਦੱਸ ਦੇਈਏ ਕਿ ਇਹ ਧੋਖਾ ਕਿਸੇ ਅਣਜਾਣ ਬੰਦੇ ਨੇ ਨਹੀਂ ਸਗੋਂ ਉਨ੍ਹਾਂ ਦੇ ਇਕ ਖਾਸ ਮਿੱਤਰ ਨੇ ਹੀ ਕੀਤਾ ਹੈ। ਹਾਲਾਂਕਿ ਸ਼ੈਰੀ ਮਾਨ ਨੇ ਇਹ ਨਹੀਂ ਦੱਸਿਆ ਕਿ ਉਹ ਮਿੱਤਰ ਹੈ ਕੌਣ। ਪਿੱਠ ‘ਤੇ ਹੁੰਦੇ ਵਾਰਾਂ ਦੀ ਗੱਲ ਤਾਂ ਗੀਤਾਂ ਅਤੇ ਕਹਾਣੀਆਂ ‘ਚ ਬਹੁਤ ਸੁਣੀਆਂ ਨੇ ਪਰ ਜਦੋਂ ਆਪਣੇ ਨਾਲ ਬੀਤ ਦੀ ਹੈ ਪਤਾ ਉਦੋਂ ਹੀ ਲੱਗਦਾ ਹੈ। ਇਸ ਮੈਸਜ ‘ਚ ਸ਼ੈਰੀ ਮਾਨ ਨੇ ਇਹ ਵੀ ਕਿਹਾ ਕਿ, ”ਮੈਂ ਵਿਦੇਸ਼ ‘ਚ ਆਪਣਾ ਘਰ ਲੈਣ ਲਈ ਆਪਣੇ ਇਕ ਮਿੱਤਰ ਨੂੰ 50 ਹਜ਼ਾਰ ਡਾਲਰ ਦਿੱਤੇ ਸਨ। ਜਦੋਂ ਮੈਂ ਬਾਹਰ ਜਾਵਾਂਗਾ ਤਾਂ ਉਸ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣਾ ਘਰ ਖਰੀਦ ਲਵਾਂਗਾ ਪਰ ਹੁਣ ਉਸ ਸ਼ਖਸ ਨੇ ਸ਼ੈਰੀ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਅਤੇ ਕਿਸੇ ਮੈਸਜ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ।”

About Jatin Kamboj