Home » ENTERTAINMENT » Punjabi Movies » ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਨੂੰ ਦੱਸਿਆ ‘ਵੈਲੀਆਂ ਦਾ ਪ੍ਰਧਾਨ’
mgo

ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਨੂੰ ਦੱਸਿਆ ‘ਵੈਲੀਆਂ ਦਾ ਪ੍ਰਧਾਨ’

ਜਲੰਧਰ- ਪੰਜਾਬੀ ਫਿਲਮ ‘ਮਰ ਗਏ ਓਏ ਲੋਕੋ’ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ ਕਿਹੜਾ ਕਿਰਦਾਰ ਨਿਭਾਅ ਰਹੇ ਹਨ, ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਗਿੱਪੀ ਨੇ ਗੁਰਪ੍ਰੀਤ ਘੁੱਗੀ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ, ‘ਇਹ ਹੈ ਵੈਲੀਆਂ ਦਾ ਪ੍ਰਧਾਨ।’ ਦੱਸਣਯੋਗ ਹੈ ਕਿ ਫਿਲਮ ‘ਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ, ਸਪਨਾ ਪੱਬੀ, ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਪ੍ਰੋਡਿਊਸ ਵੀ ਗਿੱਪੀ ਨੇ ਕੀਤਾ ਹੈ। ਗੁਰਪ੍ਰੀਤ ਘੁੱਗੀ ਦੇ ਪੋਸਟਰ ਤੋਂ ਪਹਿਲਾਂ ਗਿੱਪੀ ਨੇ ਜਸਵਿੰਦਰ ਭੱਲਾ ਦਾ ਪੋਸਟਰ ਸਾਂਝਾ ਕੀਤਾ ਸੀ। ਇਸ ਨਾਲ ਗਿੱਪੀ ਨੇ ਲਿਖਿਆ ਸੀ, ‘ਕਰਮਾਂ ਦਾ ਲੇਖਾਂ-ਜੋਖਾਂ ਇਹੀ ਦੇਖਦੇ ਹਨ, ਇਸ ਲਈ ਇਨ੍ਹਾਂ ਨੂੰ ‘ਕਰਮ ਰਾਜ’ ਕਹਿੰਦੇ ਹਨ।’

About Jatin Kamboj