Home » FEATURED NEWS » ਗੁਜਰਾਤ ਦੰਗੇ : ਮੋਦੀ ਨੂੰ ਕਲੀਨ ਚਿੱਟ ਦੇਣ ਖਿਲਾਫ ਜਾਚਿਕਾ `ਤੇ ਸੁਣਵਾਈ ਅਗੇ ਪਈ
a

ਗੁਜਰਾਤ ਦੰਗੇ : ਮੋਦੀ ਨੂੰ ਕਲੀਨ ਚਿੱਟ ਦੇਣ ਖਿਲਾਫ ਜਾਚਿਕਾ `ਤੇ ਸੁਣਵਾਈ ਅਗੇ ਪਈ

ਨਵੀਂ ਦਿੱਲੀ : ਗੁਜਰਾਤ ਦੰਗਾ ਮਾਮਲੇ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੇ ਜਾਣ ਖਿਲਾਫ ਜਾਕੀਆ ਜਾਫਰੀ ਵੱਲੋਂ ਦਾਇਰ ਜਾਚਿਕਾ `ਤੇ ਸੁਪਰੀਮ ਕੋਰਟ ਨੇ ਸੁਣਵਾਈ ਟਾਲ ਦਿੱਤੀ। ਹੁਣ ਜਨਵਰੀ 2019 ਦੇ ਤੀਜੇ ਹਫਤੇ `ਚ ਇਸ ਮਾਮਲੇ `ਚ ਸੁਣਵਾਈ ਹੋਵੇਗੀ। ਜਿ਼ਕਰਯੋਗ ਹੈ ਕਿ ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ `ਤੇ 2002 ਦੇ ਗੁਜਰਾਤ ਦੰਗੇ ਕਰਾਉਣ ਦੀ ਸਾਜਿਸ਼ ਦਾ ਦੋਸ਼ ਲਗਿਆ ਸੀ। ਜਾਕੀਆ ਸਾਬਕਾ ਕਾਂਗਰਸ ਸੰਸਦ ਅਹਿਸਾਨ ਜਾਫਰੀ ਦੀ ਪਤਨੀ ਹੈ ਜਿਸਦਾ ਗੁਜਰਾਤ ਦੰਗਿਆਂ `ਚ ਕਤਲ ਹੋ ਗਿਆ ਸੀ। ਅਕਤੂਬਰ 2017 `ਚ ਗੁਜਰਾਤ ਹਾਈਕੋਰਟ ਨੇ ਐਸਆਈਟੀ ਦੀ ਜਾਂਚ ਨੂੰ ਬਰਕਰਾਰ ਰੱਖਦੇ ਹੋਏ ਨਰਿੰਦਰ ਮੋਦੀ ਸਮੇਤ 58 ਲੋਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਹ ਜਾਚਿਕਾ ਜਾਕੀਆ ਜਾਫਰੀ ਅਤੇ ਤੀਸਤਾ ਸੇਤਲਵਾੜ ਦੀ ਜਸਟਿਸ ਐਂਡ ਪੀਸ ਫਾਉਂਡੇਸ਼ਨ ਨੇ ਦਾਖਲ ਕੀਤੀ ਹੈ, ਜਿਸ ਨੇ ਸੁਪਰੀਮ ਕੋਰਟ ਵੱਲੋਂ ਗਠਿਤ ਐਸਆਈਟੀ ਅਤੇ 2002 `ਚ ਕਲੋਜਰ ਰਿਪੋਰਟ ਨੂੰ ਪਲਟਣ ਵਾਲੇ ਮੈਜਿਸਟ੍ਰੇਟ ਅਦਾਲਤ ਦੇ ਆਦੇਸ਼ ਨੂੰ ਆਧਾਰ ਬਣਾਇਆ ਗਿਆ ਹੈ। ਅਹਿਸਾਨ ਜਾਫਰੀ ਅਤੇ ਹੋਰ 68 ਲੋਕਾਂ ਨੂੰ ਗੁਜਰਾਤ ਦੰਗਿਆਂ ਦੌਰਾਨ ਭੀੜ ਨੇ ਕਤਲ ਕਰ ਦਿੱਤਾ ਸੀ। ਇਹ ਦੰਗੇ ਅਹਿਮਦਾਬਾਦ ਦੀ ਮੁਸਲਿਮ ਗੁਲਬਰਗ ਸੁਸਾਇਟੀ `ਚ 28 ਫਰਵਰੀ 2002 ਨੂੰ ਹੋਏ ਸਨ।

About Jatin Kamboj