Home » News » SPORTS NEWS » ਗੁਫਾ ‘ਚੋਂ ਬਾਹਰ ਆਏ ਬੱਚਿਆਂ ਨੂੰ ਡਾਕਟਰਾਂ ਨੇ ਫੀਫਾ ‘ਚ ਜਾਣ ਤੋਂ ਕੀਤਾ ਮਨ੍ਹਾ
fa

ਗੁਫਾ ‘ਚੋਂ ਬਾਹਰ ਆਏ ਬੱਚਿਆਂ ਨੂੰ ਡਾਕਟਰਾਂ ਨੇ ਫੀਫਾ ‘ਚ ਜਾਣ ਤੋਂ ਕੀਤਾ ਮਨ੍ਹਾ

ਚਿਆਂਗ : ਥਾਈਲੈਂਡ ‘ਚ ਹੜ੍ਹ ਪ੍ਰਭਾਵਤ ਗੁਫਾ ‘ਚੋਂ ਬਾਹਰ ਆਏ ਫੁੱਟਬਾਲ ਟੀਮ ਦੇ ਬੱਚੇ ਸ਼ਾਇਦ ਫੀਫਾ ਵਿਸ਼ਵ ਕੱਪ ਫਾਈਨਲ ਦਾ ਆਨੰਦ ਰੂਸ ਜਾ ਕੇ ਨਹੀਂ ਚੁੱਕ ਸਕਣਗੇ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਲਗਭਗ ਦੋ ਹਫਤਿਆਂ ਤੱਕ ਗੁਫਾ ‘ਚ ਫਸੇ ਰਹਿਣ ਦੇ ਬਾਅਦ ਹੁਣ ਤੱਕ 8 ਬੱਚੇ ਬਾਹਰ ਕੱਢੇ ਜਾ ਚੁੱਕੇ ਹਨ। ਬ੍ਰਾਜ਼ੀਲ ਦੇ ਦਿੱਗਜ ਖਿਡਾਰੀ ਰੋਨਾਲਡੋ, ਇੰਗਲੈਂਡ ਦੇ ਜੋਨ ਸਟੋਂਸ ਅਤੇ ਅਰਜਨਟੀਨਾ ਦੇ ਲਿਓਨੇਲ ਮੇਸੀ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟਿਨੋ ਨੇ ਵੀ ਬੱਚਿਆਂ ਦੀ ਫੁੱਟਬਾਲ ਟੀਮ ਨੂੰ ਰੂਸ ‘ਚ ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਲਈ ਸੱਦਾ ਦਿੱਤਾ ਸੀ। ਡਾਕਟਰਾਂ ਨੇ ਉਨ੍ਹਾਂ ਦੇ ਸੱਦੇ ਨੂੰ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ, ਬੱਚੇ ਚੰਗੀ ਹਾਲਤ ‘ਚ ਹਨ ਪਰ ਉਨ੍ਹਾਂ ਨੂੰ ਇਕ ਹਫਤੇ ਤੱਕ ਹਸਪਤਾਲ ‘ਚ ਰਹਿਣਾ ਹੋਵੇਗਾ।

About Jatin Kamboj